8 ਅਗਸਤ ਨੂੰ Hicksville, New York ‘ਚ ਹੋਵੇਗੀ ‘ਇੰਡੀਆ ਡੇਅ ਪਰੇਡ’

TeamGlobalPunjab
2 Min Read

ਨਿਊ ਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) : ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਵਿਦੇਸ਼ਾਂ ਵਿਚ ਬੈਠੇ ਭਾਰਤੀਆਂ ਵਿੱਚ ਉਤਸ਼ਾਹ ਦੀ ਲਹਿਰ ਹੈ। ਇਸੇ ਦੇ ਮੱਦੇਨਜ਼ਰ ਲਾਂਗ ਆਈਲੈਂਡ ਦੇ ਹਿਕਸਵਿਲੇ ਏਰੀਆ ਵਿਚ 8 ਅਗਸਤ ਨੂੰ ‘ਇੰਡੀਆ ਡੇਅ ਪਰੇਡ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ‘ਇੰਡੀਆ ਡੇਅ ਪਰੇਡ ਕਮੇਟੀ’ ਵੱਲੋਂ ਇਸ ਪਰੇਡ ਦੀਆਂ ਤਿਆਰੀਆਂ ਨੂੰ ਲੈ ਕੇ ਮਿੰਟ ਰੈਸਟੋਰੈਂਟ ਵਿਚ ਇੱਕ ਪ੍ਰੈੱਸ ਕਾਨਫਰੰਸ ਰੱਖੀ ਗਈ। ਇਸ ਦੌਰਾਨ ਕਮੇਟੀ ਦੇ ਨੁਮਾਇੰਦਿਆਂ ਨੇ ਇੰਡੀਆ ਡੇਅ ਪਰੇਡ ਦੀਆਂ ਤਿਆਰੀਆਂ, ਪ੍ਰਬੰਧਾਂ ਅਤੇ ਸਮੇਂ ਬਾਰੇ ਜਾਣਕਾਰੀ ਸਾਂਝੀ ਕੀਤੀ।

  ਪਰੇਡ 8 ਅਗਸਤ ਨੂੰ ਦੁਪਹਿਰ 1 ਵਜੇ ਹਿਕਸਵਿਲੇ ਏਰੀਆ ਵਿਖੇ ਹੋਵੇਗੀ, ਜਿਸ ਤੋਂ ਬਾਅਦ ਇਕ ਜਗ੍ਹਾਂ ‘ਤੇ ਸਟੇਜ ਲਗਾ ਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਦੇਸ਼ ਪਿਆਰ ਦੇ ਗੀਤ ਅਤੇ ਇਨ੍ਹਾਂ ਗੀਤਾਂ ‘ਤੇ ਪਰਫਾਰਮੇਂਸ ਕੀਤੀ ਜਾਵੇਗੀ । ਇਸ ਪਰੇਡ ਨੂੰ ਕੱਢਣ ਲਈ ਜੈ ਜਸਵੀਰ ਸਿੰਘ ਦਾ ਖਾਸ ਯੋਗਦਾਨ ਰਹੇਗਾ। ‘ਇੰਡੀਆ ਡੇਅ ਪਰੇਡ ਕਮੇਟੀ’ ਦੇ ਪ੍ਰਧਾਨ ਦੀਪਕ ਬਾਂਸਲ ਨੇ ਦੱਸਿਆ ਕਿ ਪਰੇਡ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਲੋਕਾਂ ਨੂੰ ਇਸ ਪਰੇਡ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

 

- Advertisement -

ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਇਸ ਪਰੇਡ ਨੂੰ ਲੈ ਕੇ ਰੰਗਾਰੰਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਉੱਥੇ ਹੀ ਇਸ ਪਰੇਡ ਦੇ ਗਰੈਂਡ ਮਾਰਸ਼ਲ ਕੌਂਸਲ ਜਨਰਲ ਆਫ ਨਿਊਯਾਰਕ ਰਣਧੀਰ ਜੈਸਵਾਲ ਅਤੇ ਡਾਕਟਰ ਜੈਅ ਸਰਕਾਰ ਹੋਣਗੇ । ਇਸ ਦੌਰਾਨ ਸੈਲੇਬ੍ਰਿਟੀ ਗਰੈਂਡ ਮਾਰਸ਼ਲ ਵਜੋਂ ਉੱਘੀ ਅਦਾਕਾਰਾ ਕਾਜਲ ਅਗਰਵਾਲ ਸ਼ਿਰਕਤ ਕਰਨਗੇ।

 

- Advertisement -

 

 

ਇੰਡੀਆ ਡੇਅ ਪਰੇਡ ਦਾ ਮਕਸਦ ਲੋਕਾਂ ਨੂੰ ਅਤੇ ਅਜੋਕੀ ਪੀੜ੍ਹੀ ਨੂੰ ਭਾਰਤ ਦੀ ਆਜ਼ਾਦੀ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਭਾਰਤੀ ਸਭਿਆਚਾਰ ਦੇ ਨਾਲ ਵੀ ਜੋੜਨਾ ਹੈ, ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਅਨੇਕਾਂ ਕੁਰਬਾਨੀਆਂ ਨਾਲ ਹਾਸਲ ਕੀਤੀ ਗਈ ਭਾਰਤ ਦੀ ਆਜ਼ਾਦੀ ਬਾਰੇ ਜਾਣ ਸਕੇ। ਵਿਦੇਸ਼ਾਂ ਵਿੱਚ ਅਜਿਹੇ ਉਪਰਾਲੇ ਸਾਡੇ ਆਪਣੇ ਦੇਸ਼ ਆਪਣੇ ਸੱਭਿਆਚਾਰ ਅਤੇ ਆਪਣੇ ਲੋਕਾਂ ਪ੍ਰਤੀ ਹੋਰ ਵੀ ਨੇੜਤਾ ਵਧਾਉਂਦੇ ਹਨ। ਉਮੀਦ ਹੈ ਕਿ 8 ਅਗਸਤ ਨੂੰ ਹੋਣ ਜਾ ਰਹੀ ਇੰਡੀਆ ਡੇਅ ਪਰੇਡ ਵਿਚ ਹਰ ਕੋਈ ਅਪਣਾ ਯੋਗਦਾਨ ਪਾਵੇਗਾ ਅਤੇ ਵਧ ਚੜ੍ਹਕੇ ਹਿੱਸਾ ਲਵੇਗਾ।

Share this Article
Leave a comment