ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦਾ ਅੰਕੜਾ 100 ਕਰੋੜ ਪਾਰ, WHO ਨੇ ਭਾਰਤ ਨੂੰ ਦਿੱਤੀ ਵਧਾਈ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਵਿੱਚ ਕੋਵਿਡ-19 ਟੀਕਾਕਰਨ ਦਾ ਅੰਕੜਾ 100 ਕਰੋੜ ਪਾਰ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮਨੋਹਰ ਲੋਹਿਆ ਹਸਪਤਾਲ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਸਿਹਤ ਮੰਤਰੀ ਵੀ ਮੌਜੂਦ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਰਿਆਣਾ ਦੇ ਝੱਜਰ ‘ਚ ਬਣੇ ਏਮਸ ਕੈਂਪਸ ‘ਚ ਇੰਫੋਸਿਸ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ।

ਇਸ ਮੌਕੇ ‘ਤੇ ਆਪਣੇ ਸੰਬੋਧਨ ‘ਚ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਨੂੰ 100 ਕਰੋੜ ਡੋਜ਼ ਸੁਰੱਖਿਆ ਕਵਚ ਮਿਲਿਆ ਹੈ। ਸਾਨੂੰ ਸਾਰਿਆਂ ਨਾਲ ਮਿਲ ਕੇ ਇਸ ਨੂੰ ਹਰਾਉਣਾ ਪਵੇਗਾ। ਉਨ੍ਹਾਂ ਨੇ 100 ਕਰੋੜ ਦੇ ਅੰਕੜੇ ਨੂੰ ਪਾਰ ਕਰਨ ‘ਤੇ ਸਾਰੇ ਸਿਹਤ ਕਰਮੀਆਂ ਨੂੰ ਵਧਾਈ ਦਿੱਤੀ।


ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਟੇਡਰੋਸ ਨੇ ਵੀ ਟਵੀਟ ਕਰ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਗਿਆਨੀ, ਸਿਹਤ ਸੰਭਾਲ ਕਰਮਚਾਰੀ ਅਤੇ ਭਾਰਤ ਦੇ ਲੋਕਾਂ ਨੂੰ 100 ਕਰੋੜ ਟੀਕਾਕਰਣ ਦੀ ਖੁਰਾਕ ਨੂੰ ਪੂਰਾ ਕਰਨ ‘ਤੇ ਵਧਾਈ ਦਿੱਤੀ ਹੈ।

Share this Article
Leave a comment