ਭਾਰਤ-ਆਸਟਰੇਲੀਆ ‘ਚ ਹਿੰਦ-ਪ੍ਰਸ਼ਾਂਤ ‘ਚ ਸੈਨਿਕ ਠਿਕਾਣਿਆਂ ਦੇ ਇਸਤੇਮਾਲ ਨੂੰ ਲੈ ਕੇ ਹੋਇਆ ਇਤਿਹਾਸਕ ਸਮਝੌਤਾ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਵਿਚਾਲੇ ਪਹਿਲੀ ਵਰਚੁਅਲ ਕਾਨਫਰੰਸ ਵਿਚ, ਦੋਵਾਂ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ​​ਕਰਨ ਲਈ ਸੱਤ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਹਨ। ਦੋਵੇਂ ਦੇਸ਼ਾਂ ‘ਚ ਮੀਟਿੰਗ ਦੌਰਾਨ ਹਿੰਦ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਖਿਲਾਫ ਮੋਰਚਾਬੰਦੀ ਅਤੇ ਰੱਖਿਆ ਸਹਿਯੋਗ ਵਧਾਉਣ ਦੇ ਨਾਲ-ਨਾਲ ਇੱਕ ਦੂਜੇ ਦੇ ਸੈਨਿਕ ਠਿਕਾਣਿਆਂ ਦੇ ਇਸਤੇਮਾਲ ਲਈ ਵੀ ਕਰਾਰ ਹੋਇਆ।

ਵਰਚੁਅਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਮੌਰਿਸਨ ਨੇ ਕੋਰੋਨਾ ਮਹਾਮਾਰੀ, ਆਪਸੀ ਸਹਿਯੋਗ ਅਤੇ ਹਿੰਦ ਮਹਾਸਾਗਰ ਦੇ ਮੁੱਦੇ ‘ਤੇ ਵਿਚਾਰ ਵਟਾਂਦਰੇ ਕੀਤੇ। ਨਵੇਂ ਸਮਝੌਤੇ ਤੋਂ ਬਾਅਦ ਹੁਣ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਇੱਕ ਦੂਜੇ ਦੇ ਠਿਕਾਣਿਆਂ ਦੀ ਵਰਤੋਂ ਹਥਿਆਰਾਂ ਦੀ ਮੁਰੰਮਤ ਲਈ ਅਤੇ ਰੱਖਿਆ ਸਹਿਯੋਗ ਵਧਾਉਣ ਲਈ ਕਰ ਸਕਣਗੇ। ਦਰਅਸਲ ਚੀਨ ਦੇ ਖਿਲਾਫ ਮੋਰਚਾਬੰਦੀ ਲਈ ਭਾਰਤ ਅਜਿਹਾ ਹੀ ਸਮਝੌਤਾ ਅਮਰੀਕਾ, ਫਰਾਂਸ ਅਤੇ ਸਿੰਗਾਪੁਰ ਨਾਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ-ਆਸਟ਼੍ਰੇਲੀਆ ਦੇ ਵਿਚ ਸਾਈਬਰ, ਟੈਕਨੋਲੋਜੀ, ਖਣਨ ਅਤੇ ਖਣਿਜ, ਸੈਨਿਕ ਟੈਕਨਾਲੋਜੀ, ਪੇਸ਼ੇਵਰ ਸਿੱਖਿਆ ਅਤੇ ਜਨ ਸਰੋਤ ਪ੍ਰਬੰਧਨ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ  ਛੇ ਹੋਰ ਸਮਝੌਤਿਆਂ ‘ਤੇ ਸਹਿਮਤੀ ਬਣੀ।

ਦੋਵੇਂ ਨੇਤਾਵਾਂ ਨੇ ਅੱਤਵਾਦ ਵਿਰੁੱਧ ਮਿਲ ਕੇ ਲੜਨ ਲਈ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਅੱਤਵਾਦ ਦੇ ਰਸਤੇ ‘ਚ ਸਭ ਤੋਂ ਵੱਡੀ ਰੁਕਾਵਟ ਹੈ। ਜਿਸ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ। ਦੋਵਾਂ ਨੇ ਅੰਤਰਰਾਸ਼ਟਰੀ ਅੱਤਵਾਦ ‘ਤੇ ਵਿਆਪਕ ਸੰਮੇਲਨ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਜਲ ਸੈਨਾ ਸਹਿਯੋਗ ,ਡਬਲਯੂ.ਟੀ.ਓ. ‘ਚ ਸੁਧਾਰ ਅਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਆਪਸੀ ਸਹਿਯੋਗ ਦਾ ਵਾਅਦਾ ਵੀ ਕੀਤਾ।

ਆਸਟਰੇਲੀਆ ਪੀ ਐਮ ਮੌਰਿਸਨ ਜਾਨਸਨ ਨੇ ਜੀ -20 ਸਮੇਤ ਮੰਚਾਂ ‘ਤੇ ਰਚਨਾਤਮਕ ਅਤੇ ਸਕਾਰਾਤਮਕ ਭੂਮਿਕਾ ਲਈ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ। ਮੌਰਿਸਨ ਨੇ ਕਿਹਾ ਕਿ ਭਾਰਤ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਥਿਰਤਾ ਲਈ ਸ਼ਲਾਘਾਯੋਗ ਕੰਮ ਕੀਤੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਇਹ ਗੱਲਬਾਤ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਇਕ ਨਵੀਂ ਦਿਸ਼ਾਂ ਪ੍ਰਧਾਨ ਕਰੇਗੀ।

- Advertisement -

Share this Article
Leave a comment