ਉਈਗਰਾਂ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕਾ ਨੇ ਚੀਨ ਦੀਆਂ 11 ਕੰਪਨੀਆਂ ‘ਤੇ ਲਗਾਈ ਪਾਬੰਦੀ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਨੇ ਚੀਨ ਦੇ ਪੱਛਮੀ ਸੂਬੇ ਸ਼ਿਨਜਿਆਂਗ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ 11 ਚੀਨੀ ਕੰਪਨੀਆਂ ਦੇ ਇੱਕ ਸਮੂਹ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਦੇ ਵਣਜ ਮੰਤਰਾਲੇ ਨੇ ਇਨ੍ਹਾਂ ਸਾਰੀਆਂ ਕੰਪਨੀਆਂ ਨੂੰ ਕਾਲੀ ਸੂਚੀ ‘ਚ ਪਾ ਦਿੱਤਾ ਹੈ। ਵਣਜ ਵਿਭਾਗ ਨੇ ਚਾਂਜੀ ਐਸਕੁਅਲ ਟੈਕਸਟਾਈਲ, ਹੇਫੀਈ ਬਿਟਲੈਂਡ ਇਨਫਰਮੇਸ਼ਨ ਟੈਕਨੋਲੋਜੀ, ਹੇਫੀਈ ਮੇਲਿੰਗ, ਹੈਤੀਅਨ ਹੇਲਿਨ ਹੇਅਰ ਐਕਸੈਸਰੀਜ਼, ਹੈਤੀਅਨ ਟੇਡਾ ਅਪੇਅਰਲ, ਕੇਟੀਕੇ ਗਰੁੱਪ, ਨਾਨਜਿੰਗ ਸਿੰਨਰਜੀ ਟੈਕਸਟਾਈਲ, ਨੈਨਚਾਂਗ ਓ-ਫਿਲਮ ਟੈਕ, ਟਨਯੁਆਨ ਟੈਕਨੋਲੋਜੀ ਸਿਨਜਿਆਂਗ ਸਿਲਕ ਰੋਡ ਅਤੇ ਬੀਜਿੰਗ ਲਿਓਹੇ 11 ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ। ਇਹ ਤੀਸਰੀ ਵਾਰ ਹੈ ਜਦੋਂ ਅਮਰੀਕਾ ਨੇ ਚੀਨੀ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਹੈ। ਇਸ ਤੋਂ ਪਹਿਲਾਂ 37 ਚੀਨੀ ਕੰਪਨੀਆਂ ‘ਤੇ ਦੋ ਵਾਰ ਕਾਰਵਾਈ ਕੀਤੀ ਜਾ ਚੁੱਕੀ ਹੈ।

ਵਣਜ ਮੰਤਰਾਲੇ ਦੇ ਅਨੁਸਾਰ ਇਹ ਕੰਪਨੀਆਂ ਆਪਣੇ ਉਤਪਾਦ ਤਿਆਰ ਕਰਨ ਦੇ ਲਈ ਖੇਤਰ ਦੇ 10 ਲੱਖ ਉਈਗਰ ਮੁਸਲਮਾਨਾਂ ਦਾ ਭਾਰੀ ਸ਼ੋਸ਼ਣ ਕਰ ਰਹੀਆਂ ਹਨ। ਕਾਲੀ ਸੂਚੀ ‘ਚ ਪਾਈਆਂ ਗਈਆਂ ਇਹ ਉਕਤ ਕੰਪਨੀਆਂ ਹੁਣ ਅਮਰੀਕੀ ਸਰਕਾਰ ਦੀ ਆਗਿਆ ਤੋਂ ਬਿਨਾਂ ਅਮਰੀਕਾ ਤੋਂ ਸਪੇਰਪਾਰਟਸ ਦੀ ਖਰੀਦ ਨਹੀਂ ਕਰ ਸਕਣਗੀਆਂ। ਵਣਜ ਮੰਤਰੀ ਵਿਲਬਰ ਰਾਸ ਨੇ ਕਿਹਾ ਕਿ ਬੀਜਿੰਗ ਆਪਣੇ ਨਾਗਰਿਕਾਂ ਨੂੰ ਦਬਾਉਣ ਲਈ ਜਬਰੀ ਮਜ਼ਦੂਰੀ, ਅਪਮਾਨਜਨਕ ਡੀਐਨਏ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਯੋਜਨਾਵਾਂ ਦੀ ਨਿੰਦਣਯੋਗ ਨੀਤੀਆਂ ਨੂੰ ਵਧਾਵਾ ਦਿੰਦਾ ਆਇਆ ਹੈ।

ਅਮਰੀਕਾ ਦੀ ਇਹ ਕਾਰਵਾਈ ਸੁਨਿਸ਼ਚਿਤ ਕਰੇਗੀ ਕਿ ਸਾਡੀਆਂ ਵਸਤਾਂ ਅਤੇ ਟੈਕਨਾਲੌਜੀ ਦੀ ਵਰਤੋਂ ਚੀਨ ‘ਚ ਮੁਸਲਿਮ ਘੱਟ ਗਿਣਤੀ ਆਬਾਦੀ ਖਿਲਾਫ ਅਪਮਾਨਜਨਕ ਹਮਲਿਆਂ ਲਈ ਨਾ ਹੋ ਸਕੇ। ਦੱਸ ਦਈਏ ਕਿ ਸ਼ਿਨਜਿਆਂਗ ‘ਚ ਉਈਗਰਾਂ ਨਾਲ ਧਾਰਮਿਕ, ਸਭਿਆਚਾਰਕ ਅਤੇ ਆਰਥਿਕ ਵਿਤਕਰਾ ਕਰਨ ਦੇ ਦੋਸ਼ ਲਗਦੇ ਰਹੇ ਹਨ।

Share this Article
Leave a comment