Asia Cup 2022: ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ 9 ਮਹੀਨਿਆਂ ਬਾਅਦ ਦੁਬਈ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਲਈ ਤਿਆਰ ਹਨ। ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿੱਚ ਇੱਕ ਵਾਰ ਫਿਰ ਦੋਵੇਂ ਟੀਮਾਂ ਇੱਕੋ ਮੈਦਾਨ ‘ਤੇ ਆਹਮੋ-ਸਾਹਮਣੇ ਹੋਣ ਜਾ ਰਹੀਆਂ ਹਨ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਆਖਰੀ ਮੁਕਾਬਲਾ ਟੀ-20 ਵਿਸ਼ਵ ਕੱਪ ਦੌਰਾਨ ਇਸੇ ਮੈਦਾਨ ‘ਤੇ ਹੋਇਆ ਸੀ, ਜਿੱਥੇ ਘੱਟ ਤਜ਼ਰਬੇਕਾਰ ਪਾਕਿਸਤਾਨੀ ਟੀਮ ਨੇ ਅਚਾਨਕ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ‘ਚ ਭਾਰਤ ਖਿਲਾਫ ਚੱਲ ਰਹੀ ਹਾਰ ਨੂੰ ਤੋੜ ਦਿੱਤਾ ਸੀ।
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਪਿਛਲੇ ਇੱਕ ਦਹਾਕੇ ਤੋਂ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਭਾਰਤੀ ਟੀਮ ਦੇ ਮਹੱਤਵਪੂਰਨ ਮੈਂਬਰ ਰਹੇ ਹਨ।ਇਹ ਦੋਵੇਂ ਦਿੱਗਜ ਭਾਰਤੀ ਬੱਲੇਬਾਜ਼ ਹੁਣ ਕਹਾਣੀ ਬਦਲਣ ਲਈ ਪੂਰੀ ਤਰ੍ਹਾਂ ਬੇਤਾਬ ਹੋਣਗੇ। ਭਾਰਤੀ ਸਮੇਂ ਮੁਤਾਬਕ ਭਾਰਤ ਪਾਕਿਸਤਾਨ ਦਾ ਮੈਚ 28 ਅਗਸਤ ਨੂੰ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਕੇਐਲ ਰਾਹੁਲ (ਉਪ ਕਪਤਾਨ), ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ (ਵਿਕੇਟ), ਦਿਨੇਸ਼ ਕਾਰਤਿਕ (ਵਿਕੇਟ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ।
ਪਾਕਿਸਤਾਨ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ, ਆਸਿਫ ਅਲੀ, ਫਖਰ ਜ਼ਮਾਨ, ਹੈਦਰ ਅਲੀ, ਹਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਮੁਹੰਮਦ ਹਸਨੈਨ, ਸ਼ਾਹਨਵਾਜ਼ ਦਹਾਨੀ ਅਤੇ ਉਸਮਾਨ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.