ਕ੍ਰਿਕਟਰ ਖਿਲਾਫ ਐਫਆਈਆਰ ਹੋਈ ਦਰਜ਼? ਜਾਣੋ ਕੀ ਹੈ ਵਜ੍ਹਾ

TeamGlobalPunjab
1 Min Read

ਨਵੀਂ ਦਿੱਲੀ : ਖਿਡਾਰੀਆਂ ‘ਤੇ ਮੈਚ ਫਿਕਸਿੰਗ ਦੇ ਦੋਸ਼ ਲਗਦੇ ਹੀ ਰਹਿੰਦੇ ਹਨ ਪਰ ਜੇਕਰ ਗੱਲ ਕਰੀਏ ਮਹਿਲਾ ਕ੍ਰਿਕਟ ਦੀ ਤਾਂ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਮਹਿਲਾ ਕ੍ਰਿਕਟ ਖਿਡਾਰਨ ਖਿਲਾਫ ਮੈਚ ਫਿਕਸਿੰਗ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੋਵੇ। ਜਾਣਕਾਰੀ ਮੁਤਾਬਿਕ ਬੀਸੀਸੀਆਈ ਦੀ ਭ੍ਰਿਸ਼ਟਾਚਾਰ ਰੋਕੂ ਯੂਨਿਟ ਵੱਲੋਂ ਰਾਕੇਸ਼ ਬਾਫਨਾ ਅਤੇ ਜਿਤੇਂਦਰ ਕੋਠਾਰੀ ਖਿਲਾਫ ਫਿਕਸਿੰਗ ਅਤੇ ਧੋਖੇਬਾਜੀ ਦੇ ਦੋਸ਼ਾਂ ਹੇਠ ਬੈਂਗਲੌਰ ਵਿਖੇ ਐਫਆਈਆਰ ਦਰਜ ਕਰਵਾਈ ਗਈ ਹੈ। ਦੋਸ਼ ਹੈ ਬਾਫਨਾ ਨੇ ਮਹਿਲਾ ਕ੍ਰਿਕਟ ਟੀਮ ਦੀ ਇੱਕ ਇੰਟਰਨੈਸ਼ਨਲ ਖਿਡਾਰਨ ਨਾਲ ਇਸ ਸਾਲ ਫਰਵਰੀ ‘ਚ ਇੰਗਲੈਂਡ ਸੀਰੀਜ਼ ਦੌਰਾਨ ਮੈਚ ਫਿਕਸਿੰਗ ਦੀ ਗੱਲ ਕਹੀ ਸੀ।

ਜਾਣਕਾਰੀ ਮੁਤਾਬਿਕ ਸਪੋਰਟਸ ਮੈਨੇਜ਼ਰ ਜਿਤੇਂਦਰ ਕੋਠਾਰੀ ਨੇ ਸੋਸ਼ਲ ਸਾਈਟ ਰਾਹੀਂ ਭਾਰਤੀ ਖਿਡਾਰਨ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਬਾਫਨਾ ਨੂੰ ਮੈਚ ਫਿਕਸ ਕਰਨ ਲਈ ਕ੍ਰਿਕਟਰ ਤੱਕ ਪਹੁੰਚ ਕੀਤੀ। ਇਸ ਮਾਮਲੇ ਵਿੱਚ ਆਈਸੀਸੀ ਵੱਲੋਂ ਜਾਂਚ ਵੀ ਸ਼ੁਰੂ ਕੀਤੀ ਜਾ ਚੁਕੀ ਹੈ। ਪਤਾ ਇਹ ਵੀ ਲੱਗਿਆ ਹੈ ਇਸ ਦੌਰਾਨ ਤਾਮਿਲਨਾਡੂ ਪ੍ਰੀਮੀਅਰ ਲੀਗ ਦੀ ਫਿਕਸਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment