ਪੱਛਮੀ ਬੰਗਾਲ ‘ਚ ਵਧਿਆ ਤਣਾਅ, ਰਾਜਪਾਲ ਨੇ ਕਿਹਾ- ਹਰ ਕੰਮ ਦਾ ਸਮਰਥਨ ਨਹੀਂ ਹੁੰਦਾ

Rajneet Kaur
2 Min Read

ਨਿਊਜ਼ ਡੈਸਕ: ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਹਮੇਸ਼ਾ ਰਾਜ ਸਰਕਾਰ ਨੂੰ ਸਹਿਯੋਗ ਦੇਣਗੇ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਹਰੇਕ ਕੰਮ ‘ਚ ਸਹਿਯੋਗ ਦੇਣਗੇ। ਬੋਸ ਨੇ ਕਿਹਾ ਕਿ ਲੋਕਤੰਤਰ ਵਿੱਚ, ਮੁੱਖ ਮੰਤਰੀ ਰਾਜ ਦਾ ਚਿਹਰਾ ਹੁੰਦਾ ਹੈ, ਨਾਮਜ਼ਦ ਰਾਜਪਾਲ ਨਹੀਂ, ਪਰ ਹਰੇਕ ਨੂੰ ਆਪਣੀ ‘ਲਕਸ਼ਮਣ ਰੇਖਾ’ ਦੀਆਂ ਸੰਵਿਧਾਨਕ ਵਿਵਸਥਾਵਾਂ ਦੇ ਅੰਦਰ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਜਪਾਲ ਦੇ ਸਤਿਕਾਰਤ ਸੰਵਿਧਾਨਕ ਸਹਿਯੋਗੀ ਹਨ। ਲੋਕਤੰਤਰ ਵਿੱਚ, ਸਰਕਾਰ ਦਾ ਮੂਹਰਲਾ ਚਿਹਰਾ ਚੁਣਿਆ ਹੋਇਆ ਮੁੱਖ ਮੰਤਰੀ ਹੁੰਦਾ ਹੈ, ਨਾਮਜ਼ਦ ਰਾਜਪਾਲ ਨਹੀਂ। ਬੋਸ ਨੇ ਕਿਹਾ ਕਿ ‘ਰਾਜ ਸਰਕਾਰ ਜੋ ਵੀ ਕਰੇਗੀ, ਮੈਂ ਰਾਜਪਾਲ ਦੇ ਤੌਰ ‘ਤੇ ਸਹਿਯੋਗ ਕਰਾਂਗਾ, ਪਰ ਹਰ ਕੰਮ ‘ਚ ਸਹਿਯੋਗ ਨਹੀਂ ਕਰਾਂਗਾ’।

ਰਾਜਪਾਲ ਨੇ ਕਿਹਾ ਕਿ ਹਰ ਇੱਕ ਨੂੰ ਆਪਣੀ ਸੀਮਾ ਵਿੱਚ ਰਹਿ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਹਰ ਕਿਸੇ ਦੀ ‘ਲਕਸ਼ਮਣ ਰੇਖਾ’ ਹੁੰਦੀ ਹੈ। ਇਸ ‘ਲਕਸ਼ਮਣ ਰੇਖਾ’ ਨੂੰ ਪਾਰ ਨਾ ਕਰੋ ਅਤੇ ਸਭ ਤੋਂ ਮਹੱਤਵਪੂਰਨ ਕਿਸੇ ਹੋਰ ਲਈ ਲਕਸ਼ਮਣ ਰੇਖਾ ਖਿੱਚਣ ਦੀ ਕੋਸ਼ਿਸ਼ ਨਾ ਕਰੋ। ਇਹ ਸਹਿਕਾਰੀ ਸੰਘਵਾਦ ਦੀ ਭਾਵਨਾ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ  ਦੋਸ਼ ਲਾਇਆ ਕਿ ਰਾਜਪਾਲ ਬੋਸ ਸੰਵਿਧਾਨਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਅਤੇ ਉਹ ਉਨ੍ਹਾਂ ਦੀਆਂ ‘ਗੈਰ-ਸੰਵਿਧਾਨਕ ਗਤੀਵਿਧੀਆਂ’ ਦਾ ਸਮਰਥਨ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਉਹ ਅਹੁਦੇ ਦਾ ਸਨਮਾਨ ਕਰਦੇ ਹਨ ਪਰ ਇੱਕ ਵਿਅਕਤੀ ਵਜੋਂ ਉਨ੍ਹਾਂ  ਦਾ ਸਨਮਾਨ ਨਹੀਂ ਕਰ ਸਕਦੇ ਕਿਉਂਕਿ ਉਹ ਸੰਵਿਧਾਨ ਦਾ ਨਿਰਾਦਰ ਕਰਦੇ ਹਨ। ਉਹ ਆਪਣੇ ਦੋਸਤਾਂ ਨੂੰ ਯੂਨੀਵਰਸਿਟੀਆਂ ਦਾ ਵਾਈਸ-ਚਾਂਸਲਰ ਨਿਯੁਕਤ ਕਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment