ਯੁੱਧ ਦੇ ਵਿਚਕਾਰ ਯੂਕਰੇਨ ਦੀ ਉਪ ਵਿਦੇਸ਼ ਮੰਤਰੀ ਆਉਣਗੇ ਚਾਰ ਰੋਜ਼ਾ ਭਾਰਤ ਦੌਰੇ ‘ਤੇ

Rajneet Kaur
1 Min Read

ਨਿਊਜ਼ ਡੈਸਕ: ਰੂਸ ਨਾਲ ਚੱਲ ਰਹੇ ਟਕਰਾਅ ਦੀ ਵਿਚਕਾਰ ਯੂਕਰੇਨ ਦੇ ਉਪ ਵਿਦੇਸ਼ ਮੰਤਰੀ ਐਮਿਨ ਝਾਪਰੋਵਾ (emine dzhaparova) ਭਾਰਤ ਦੌਰੇ ‘ਤੇ ਆ ਰਹੇ ਹਨ। ਅਧਿਕਾਰੀਆਂ ਅਨੁਸਾਰ ਉਹ ਇਸ ਦੌਰਾਨ ਦੁਵੱਲੇ ਸਬੰਧਾਂ ਅਤੇ ਰੂਸ-ਯੂਕਰੇਨ ਯੁੱਧ ‘ਤੇ ਚਰਚਾ ਕਰਨਗੇ। ਝਾਪਰੋਵਾ ਐਤਵਾਰ (9 ਅਪ੍ਰੈਲ) ਨੂੰ ਭਾਰਤ ਦੇ ਚਾਰ ਦਿਨਾਂ ਦੌਰੇ ‘ਤੇ ਆ ਸਕਦੇ ਹਨ। ਦੱਸ ਦੇਈਏ ਕਿ ਰੂਸ ਦੇ ਹਮਲੇ ਤੋਂ ਬਾਅਦ ਕਿਸੇ ਵੀ ਯੂਕਰੇਨੀਅਨ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ।

ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।  ਰਿਪੋਰਟਾਂ ਅਨੁਸਾਰ ਉਹ ਭਾਰਤ ‘ਚ ਯੂਕਰੇਨ ਦਾ ਸਮਰਥਨ ਅਤੇ ਮਾਨਵਤਾਵਾਦੀ ਮਦਦ ਲੈਣ ਦੀ ਕੋਸ਼ਿਸ਼ ਕਰਨਗੇ। ਦੌਰੇ ਦੌਰਾਨ, ਝਾਪਰੋਵਾ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ), ਸੰਜੇ ਵਰਮਾ ਨਾਲ ਗੱਲਬਾਤ ਕਰਨਗੇ, ਜਿੱਥੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ, ਯੂਕਰੇਨ ਦੀ ਮੌਜੂਦਾ ਸਥਿਤੀ ਅਤੇ ਆਪਸੀ ਹਿੱਤਾਂ ਦੇ ਵਿਸ਼ਵ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੀ ਉਮੀਦ ਹੈ। ਦਸ ਦਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਜੁਲਾਈ ‘ਚ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਅਜਿਹੇ ‘ਚ ਯੂਕਰੇਨ ਦੇ ਮੰਤਰੀ ਦਾ ਇਹ ਦੌਰਾ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment