ਨਵੇਂ ਕਾਨੂੰਨ ਦੇ ਵਿਰੋਧ  ’ਚ  ਫੇਸਬੁੱਕ, ਸਕੌਟ ਮੌਰੀਸਨ ਨਵੇਂ ਕਾਨੂੰਨ ‘ਤੇ ਅੜੇ

TeamGlobalPunjab
2 Min Read

ਵਰਲਡ ਡੈਸਕ – ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਬੀਤੇ ਸ਼ੁੱਕਰਵਾਰ ਨੂੰ ਸੰਕੇਤ ਦਿੱਤਾ ਕਿ ਉਹ ਫੇਸਬੁੱਕ ਦੇ ‘ਨਿਊਜ਼ ਬਲੈਕਆਊਟ’ ਵਰਗੇ ਦਬਾਅ ਦੇ ਬਾਵਜੂਦ ਵੀ ਨਵੇਂ ਕਾਨੂੰਨ ‘ਤੇ ਅੜੇ ਰਹਿਣਗੇ।

ਮੌਰੀਸਨ ਨੇ ਇਸ ਪੱਖ ਨੂੰ ਨਰਮ ਕਰਦੇ ਹੋਏ ਸੋਸ਼ਲ ਮੀਡੀਆ ਕੰਪਨੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਸਟਰੇਲੀਆਈ ਉਪਭੋਗਤਾਵਾਂ ਲਈ ਦੁਬਾਰਾ ਖਬਰਾਂ ਦੀ ਵਰਤੋਂ ਸ਼ੁਰੂ ਕਰਨ ਤੇ ਮੀਡੀਆ ਸੰਗਠਨਾਂ ਨਾਲ ਗੱਲਬਾਤ ਕਰਨ। ਮੌਰੀਸਨ ਨੇ ਫੇਸਬੁਕ ਪ੍ਰਬੰਧਨ ਨੂੰ ਚੇਤਾਵਨੀ ਵੀ ਦਿੱਤੀ ਸੀ ਕਿ ਦੂਸਰੇ ਦੇਸ਼ ਆਪਣੀ ਸਰਕਾਰ ਦੀ ਤਰਜ਼ ‘ਤੇ ਚੱਲਦਿਆਂ ਉਹ ਖ਼ਬਰਾਂ ਦਿਖਾਉਣ ਬਦਲੇ ਉਸ ਨੂੰ ਭੁਗਤਾਨ ਕਰਨ ਲਈ ਮਜਬੂਰ ਕਰਨ ਲਈ ਕਦਮ ਚੁੱਕ ਸਕਦੇ ਹਨ।

 ਆਸਟਰੇਲੀਆ ਵੱਲੋਂ ਪੇਸ਼ ਕੀਤੇ ਜਾ ਰਹੇ ਨਵੇਂ ਸਮੱਗਰੀ ਕਾਨੂੰਨ ਦੇ ਵਿਰੋਧ ’ਚ ਫੇਸਬੁੱਕ ਨੇ ਅਚਾਨਕ ਬੀਤੇ ਵੀਰਵਾਰ ਨੂੰ ਆਸਟਰੇਲੀਆ ਉਪਭੋਗਤਾਵਾਂ ਦੇ ਪੰਨਿਆਂ ’ਤੇ ਖ਼ਬਰਾਂ ਦਿਖਾਉਣਾ ਬੰਦ ਕਰ ਦਿੱਤਾ। ਨਾਲ ਹੀ ਫੇਸਬੁੱਕ ਨੇ ਆਸਟਰੇਲੀਆਈ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਦੇ ਪੰਨਿਆਂ ‘ਤੇ ਆਉਣ ਵਾਲੇ ਸਰਕਾਰੀ ਆਦੇਸ਼ਾਂ ਨਾਲ ਸਬੰਧਤ ਖ਼ਬਰਾਂ ਤੇ ਐਮਰਜੈਂਸੀ ਸੰਦੇਸ਼ਾਂ ਨੂੰ ਦਿਖਾਉਣਾ ਬੰਦ ਕਰ ਦਿੱਤਾ ਸੀ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਬੀਤੇ ਸ਼ੁੱਕਰਵਾਰ ਨੂੰ ਫੇਸਬੁੱਕ ਦੇ ਇਸ ਕਦਮ ਨੂੰ ਇੱਕ ਧਮਕੀ ਦੱਸਿਆ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੇਸਬੁੱਕ ਵਿਵਾਦ ਸਬੰਧੀ ਵਿਚਾਰ ਵਟਾਂਦਰੇ ਕੀਤੇ ਸਨ। ਇਸ ਦੇ ਨਾਲ ਹੀ, ਮੌਰੀਸਨ ਨੇ ਬ੍ਰਿਟੇਨ, ਕਨੇਡਾ ਤੇ ਫਰਾਂਸ ਦੇ ਨੇਤਾਵਾਂ ਨਾਲ ਆਸਟਰੇਲੀਆ ਦੇ ਪ੍ਰਸਤਾਵਿਤ ਕਾਨੂੰਨ ਸਬੰਧੀ ਵੀ ਗੱਲਬਾਤ ਕੀਤੀ ਹੈ। ਸਾਰਿਆਂ ਨੇ ਆਸਟਰੇਲੀਆ ਵੱਲੋਂ ਚੁੱਕੇ ਜਾ ਰਹੇ ਇਸ ਕਦਮ ਦਾ ਸਮਰਥਨ ਕੀਤਾ ਹੈ।

Share this Article
Leave a comment