ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਹੋਈ ਲੌਕ ਡਾਉਨ ਖੁੱਲ੍ਹਣ ਤੋਂ ਬਾਅਦ ਦੀ ਹੋਈ ਚਿੰਤਾ, ਕੇਂਦਰ ਸਰਕਾਰ ਤੇ ਉਠਾਏ ਸਵਾਲ

TeamGlobalPunjab
1 Min Read

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਦੀ ਸਤਾਧਾਰੀ ਮੋਦੀ ਸਰਕਾਰ ਤੇ ਸਵਾਲ ਚੁੱਕੇ ਹਨ । ਉਨ੍ਹਾਂ ਸਵਾਲ ਕੀਤਾ ਹੈ ਕਿ ਸਰਕਾਰ ਇਹ ਫੈਸਲਾ ਕਰਨ ਦਾ ਮਾਪਦੰਡ ਕੀ ਹੈ ਕਿ ਤਾਲਾਬੰਦੀ ਕਿੰਨੀ ਦੇਰ ਜਾਰੀ ਰਹੇਗੀ?

- Advertisement -

ਜਿਹੜੇ ਸੂਬਿਆਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੈ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਕਿਹਾ ਕਿ, ‘17 ਮਈ ਨੂੰ ਲੌਕ ਡਾਉਨ ਖੁੱਲ੍ਹਣ ਤੋਂ ਬਾਅਦ ਕੀ ਹੋਵੇਗਾ? 17 ਮਈ ਤੋਂ ਬਾਅਦ ਇਹ ਕਿਵੇਂ ਹੋਏਗਾ?

ਉਨ੍ਹਾਂ ਸਵਾਲ ਕੀਤਾ ਕਿ ਇਹ ਫੈਸਲਾ ਲੈਣ ਲਈ ਭਾਰਤ ਸਰਕਾਰ ਕਿਹੜਾ ਮਾਪਦੰਡ ਅਪਣਾ ਰਹੀ ਹੈ ਕਿ ਲੌਕ ਡਾਉਨ ਹੋਰ ਕਿੰਨਾ ਸਮਾਂ ਰਹੇਗਾ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਦੇ ਇਨ੍ਹਾਂ ਸਵਾਲਾਂ ਨਾਲ ਪ੍ਰਸਿਧ ਅਰਥ ਸਾਸ਼ਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਸਹਿਮਤੀ ਪ੍ਰਗਟਾਈ ਹੈ । ਉਨ੍ਹਾਂ ਕਿਹਾ ਕਿ, ” ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਲਾਕਡਾਉਨ ਤੋਂ ਬਾਅਦ ਕੀ ਹੋਵੇਗਾ?”

- Advertisement -

ਕਿਸਾਨਾਂ ਦੇ ਬਾਰੇ ਵਿੱਚ ਸੋਨੀਆ ਨੇ ਕਿਹਾ, “ਅਸੀਂ ਆਪਣੇ ਕਿਸਾਨਾਂ, ਖ਼ਾਸਕਰ ਪੰਜਾਬ ਅਤੇ ਹਰਿਆਣਾ ਦੇ ਉਨ੍ਹਾਂ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਕਣਕ ਦਾ ਵਧੀਆ ਉਤਪਾਦਨ ਕਰਕੇ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ।”

Share this Article
Leave a comment