ਸੂਡਾਨ ‘ਚ ਭਾਰਤੀਆਂ ਨੂੰ ਘਰਾਂ ‘ਚ ਰਹਿਣ ਦੀ ਕੀਤੀ ਅਪੀਲ, ਤਖ਼ਤਾਪਲਟ ਵਾਲੀ ਸਥਿਤੀ ਹੋਈ ਪੈਦਾ

Rajneet Kaur
3 Min Read

ਸੂਡਾਨ : ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਅਰਧ ਸੈਨਿਕ ਬਲ ਅਤੇ ਦੇਸ਼ ਦੀ ਫੌਜ ਦਰਮਿਆਨ ਕਈ ਦਿਨਾਂ ਤੱਕ ਚੱਲੇ ਤਣਾਅ ਤੋਂ ਬਾਅਦ ਸਥਿਤੀ ਬੇਕਾਬੂ ਹੋ ਗਈ ਹੈ। ਦੇਸ਼ ਭਰ ਵਿੱਚ ਲਗਾਤਾਰ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ।  ਇਸ ‘ਚ ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ ਜਦੋਂਕਿ 1000 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਦੇਸ਼ ਵਿੱਚ ਤਖ਼ਤਾਪਲਟ ਵਾਲੀ ਸਥਿਤੀ ਪੈਦਾ ਹੋ ਗਈ ਹੈ। ਇਸ ਦੇ ਨਾਲ ਹੀ ਅਰਧ ਸੈਨਿਕ ਬਲ ਨੇ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ।

ਸੂਡਾਨ ਵਿੱਚ ਤਖ਼ਤਾ ਪਲਟ ਦੇ ਹਾਲਾਤ ਪੈਦਾ ਹੋ ਗਏ ਹਨ। ਇੱਥੇ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਦਰਮਿਆਨ ਹਿੰਸਕ ਝੜਪਾਂ ਵਿੱਚ 30 ਤੋਂ ਵੱਧ ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਸੰਯੁਕਤ ਰਾਸ਼ਟਰ (ਯੂ.ਐਨ.) ਦੇ ਤਿੰਨ ਕਰਮਚਾਰੀ ਵੀ ਸ਼ਾਮਿਲ ਹਨ। ਖਾਰਤੂਮ ਦੇ ਨਾਲ, ਓਮਦੁਰਮਨ, ਨਿਆਲਾ, ਅਲ ਓਬੇਦ ਅਤੇ ਅਲ ਫਾਸ਼ਰ ਸ਼ਹਿਰਾਂ ਵਿੱਚ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਸ਼ਹਿਰ ਰਾਜਧਾਨੀ ਖਾਰਤੂਮ ਦੇ ਪੱਛਮ ਵੱਲ ਹਨ।

ਦਸ ਦਈਏ ਕਿ ਫੌਜੀ ਨੇਤਾ ਅਬਦੇਲ ਫਤਾਹ ਅਲ-ਬੁਰਹਾਨ ਅਤੇ ਉਸਦੇ ਨੰਬਰ ਦੋ ਨੀਮ ਫੌਜੀ ਕਮਾਂਡਰ ਮੁਹੰਮਦ ਹਮਦਾਨ ਦਾਗਲੋ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਹਿੰਸਕ ਰੂਪ ਲੈ ਗਿਆ ਹੈ। ਇਸ ਦੇ ਨਾਲ ਹੀ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸ ਯਾਨੀ ਆਰਐਸਐਫ ਨੇ ਰਾਸ਼ਟਰਪਤੀ ਮਹਿਲ, ਸੈਨਾ ਮੁਖੀ ਦੀ ਰਿਹਾਇਸ਼, ਸਰਕਾਰੀ ਟੈਲੀਵਿਜ਼ਨ ਸਟੇਸ਼ਨ, ਰਾਜਧਾਨੀ ਖਾਰਤੂਮ, ਉੱਤਰੀ ਸ਼ਹਿਰ ਮੇਰੋਵੇ, ਅਲ ਫਾਸ਼ਰ ਅਤੇ ਪੱਛਮੀ ਦਾਰਫੁਰ ਦੇ ਹਵਾਈ ਅੱਡੇ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ। .ਹਾਲਾਂਕਿ ਫੌਜ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।

ਸੂਡਾਨ ਦੀ ਹਵਾਈ ਸੈਨਾ ਨੇ ਸ਼ਨੀਵਾਰ ਦੇਰ ਰਾਤ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਨਾਲ ਹੀ, ਖਾਰਤੂਮ ਵਿੱਚ ਸਕੂਲ, ਬੈਂਕ ਅਤੇ ਸਰਕਾਰੀ ਦਫਤਰ ਬੰਦ ਕਰ ਦਿੱਤੇ ਗਏ। ਰਾਜਧਾਨੀ ‘ਚ ਗੋਲੀਬਾਰੀ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਕਈ ਜ਼ਿਲ੍ਹਿਆਂ ਵਿੱਚ ਅੱਗਜ਼ਨੀ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ।

ਇਸ ਦੌਰਾਨ ਸੂਡਾਨ ਵਿੱਚ ਭਾਰਤੀ ਮਿਸ਼ਨ ਵੱਲੋਂ ਉੱਥੇ ਰਹਿ ਰਹੇ ਭਾਰਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਲੋਕ ਆਪਣੇ ਘਰਾਂ ਵਿੱਚ ਰਹਿਣ। ਅਤਿ ਸਾਵਧਾਨ ਰਹੋ, ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿਓ। ਕਿਰਪਾ ਕਰਕੇ ਸ਼ਾਂਤ ਰਹੋ ਅਤੇ ਅੱਪਡੇਟ ਦੀ ਉਡੀਕ ਕਰੋ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment