ਸਿੰਗਾਪੁਰ ‘ਚ ਭਾਰਤੀ ਮੂਲ ਦੇ ਬਜ਼ੁਰਗ ਵਿਅਕਤੀ ਨੂੰ ਵੀਜ਼ਾ ਵਧਾਉਣ ਲਈ ਫਰਜ਼ੀ ਵਿਆਹ ਦੇ ਦੋਸ਼ ‘ਚ ਹੋਈ ਜੇਲ੍ਹ

Rajneet Kaur
2 Min Read

ਸਿੰਗਾਪੁਰ: ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ 73 ਸਾਲਾ ਵਿਅਕਤੀ ਨੂੰ ਵਿਦੇਸ਼ੀ ਲਾਭ ਪ੍ਰਾਪਤ ਕਰਨ ਲਈ ਇੱਕ ਸਹਿਕਰਮੀ ਅਤੇ ਉਸਦੀ ਭਤੀਜੀ ਵਿਚਕਾਰ ਫਰਜ਼ੀ ਵਿਆਹ ਕਰਵਾਉਣ ਦੇ ਦੋਸ਼ ‘ਚ ਛੇ ਮਹੀਨਿਆਂ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ।

ਰਿਪੋਰਟ ਦੇ ਅਨੁਸਾਰ, ਮੀਰਾਂ ਗਨੀ ਨਾਗੋਰ ਪਿਚਾਈ( 73) ਨੇ ਆਪਣੇ ਸਾਥੀ ਅਬਦੁਲ ਕਾਦਰ ਕਾਸਿਮ ਦੇ ਵਿਜ਼ਿਟ ਵੀਜ਼ੇ ਦੀ ਮਿਤੀ ਨੂੰ ਵਧਾਉਣ ਲਈ  ਆਪਣੀ ਭਤੀਜੀ ਨਾਲ ਵਿਆਹ  ਕਰਨ ਲਈ ਰਾਜ਼ੀ ਕਰ ਲਿਆ ਸੀ।ਦਸ ਦਈਏ ਕਿ ਸਿੰਗਾਪੁਰ ਵਿੱਚ ਦਾਖਲੇ ਦੀ ਮਿਤੀ ਤੋਂ 89 ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕਰਨ ਵਾਲੇ ਥੋੜ੍ਹੇ ਸਮੇਂ ਦੇ ਯਾਤਰਾ ਪਾਸ ਬਿਨੈਕਾਰਾਂ ਨੂੰ ਇੱਕ ਸਥਾਨਕ ਸਪਾਂਸਰ ਦੀ ਲੋੜ ਹੁੰਦੀ ਹੈ।ਪਿਚਾਈ ਨੇ ਆਪਣੀ ਭਤੀਜੀ, ਨੂਰਜਾਨ ਅਬਦੁਲ, ਨੂੰ ਕਾਸਿਮ ਦਾ ਸਪਾਂਸਰ ਬਣਾਉਣ ਦਾ ਪ੍ਰਬੰਧ ਕੀਤਾ। ਕਾਸਿਮ ਅਤੇ ਨੂਰਜਾਨ ਵਿਆਹ ਲਈ ਰਾਜ਼ੀ ਹੋ ਗਏ। ਰਿਪੋਰਟ ਅਨੁਸਾਰ ਅਬਦੁਲ ਨੇ ਨੂਰਜਾਨ ਨੂੰ 25,000 ਡਾਲਰ ਦਿੱਤੇ ਅਤੇ ਮੀਰਾਂ ਨੇ 1,000ਡਾਲਰ ਦਿਤੇ ਸਨ।

ਇਹ ਵਿਆਹ ਸਤੰਬਰ 2016 ਵਿੱਚ ਹੋਇਆ ਸੀ ਅਤੇ ਪਿਛਲੇ ਸਾਲ 28 ਸਤੰਬਰ ਨੂੰ ਪਿਚਾਈ ਨੂੰ ਇਮੀਗ੍ਰੇਸ਼ਨ ਅਤੇ ਚੈੱਕਪੁਆਇੰਟ ਅਥਾਰਟੀ (ICA) ਦੇ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਲਾਭ ਲੈਣ ਲਈ ਫਰਜ਼ੀ ਵਿਆਹ ਦਾ ਪ੍ਰਬੰਧ ਕਰਨ ਲਈ ਗ੍ਰਿਫਤਾਰ ਕੀਤਾ ਸੀ। ਆਈਸੀਏ ਦੇ ਸਹਾਇਕ ਸੁਪਰਡੈਂਟ (ਏਐਸਪੀ) ਗਣੇਸ਼ਵਰਨ ਧਨਸ਼ੇਖਰਨ ਨੇ ਅਦਾਲਤ ਨੂੰ ਦੱਸਿਆ ਕਿ ਝੂਠਾ ਵਿਆਹ ਇੱਕ ਅਪਰਾਧ ਹੈ ਅਤੇ ਸਖ਼ਤ ਸਜ਼ਾ ਦਾ ਹੱਕਦਾਰ ਹੈ।ਇਸ ਮਾਮਲੇ ਵਿੱਚ ਮੀਰਾਂ ਨੂੰ ਛੇ ਮਹੀਨੇ ਅਤੇ ਅਬਦੁਲ ਤੇ ਨੂਰਜਾਨ ਨੂੰ ਵੀ ਕ੍ਰਮਵਾਰ ਛੇ ਤੇ ਸੱਤ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ।

ਸਿੰਗਾਪੁਰ ਦੇ ਕਾਨੂੰਨ ਦੇ ਤਹਿਤ, ਕਿਸੇ ਵੀ ਵਿਅਕਤੀ ਨੂੰ ਵਿਦੇਸ਼ੀ ਲਾਭ ਪ੍ਰਾਪਤ ਕਰਨ ਲਈ ਇੱਕ ਵਿਵਸਥਿਤ ਵਿਆਹ ਵਿੱਚ ਦਾਖਲ ਹੋਣ ਦਾ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਦਸ ਸਾਲ ਤੱਕ ਦੀ ਕੈਦ ਜਾਂ 10,000 ਡਾਲਰ ਤੱਕ ਦਾ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.


Share this Article
Leave a comment