‘ਪੰਜਾਬ ਦੇ ਕੈਪਟਨ’ ਦੀ ਥਾਂ ‘ਘੁਟਾਲਿਆਂ ਦੇ ਕੈਪਟਨ’ ਦੇ ਬੋਰਡ ਲੱਗਣੇ ਚਾਹੀਦੇ ਹਨ – ਚੀਮਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਧ ਹੋ ਚੁੱਕਾ ਹੈ ਕਿ ਕਾਂਗਰਸ ਭ੍ਰਿਸ਼ਟਾਚਾਰੀਆਂ ਤੇ ਘੋਟਾਲਿਆਂ ਦੀ ਪਾਰਟੀ ਹੈ ਕਿਉਂਕਿ ਪਹਿਲਾਂ ਤਾਂ ਕੇਵਲ ਵਿਰੋਧੀ ਹੀ ਕਹਿੰਦੇ ਸਨ, ਪਰ ਹੁੱਣ ਤਾਂ ਕਾਂਗਰਸ ਪਾਰਟੀ ਦੇ ਵਿਧਾਇਕ ਹੀ ਮੰਨ ਰਹੇ ਹਨ ਕਿ ਕਾਂਗਰਸ ਦੇ ਵਜ਼ੀਰ ਚੋਰ ਤੇ ਰਾਜਾ ਨਿਕੰਮਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਥਾਂ ਥਾਂ ਲੱਗੇ ‘ਪੰਜਾਬ ਦੇ ਕੈਪਟਨ’ ਦੇ ਲੱਗੇ ਬੋਰਡਾਂ ਦੀ ਥਾਂ ‘ਘੁਟਾਲਿਆਂ ਦੇ ਕੈਪਟਨ’ ਦੇ ਬੋਰਡ ਲੱਗਣੇ ਚਾਹੀਦੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਨੇ ਪੰਜਾਬ ਦੀ ਸੱਤਾ ‘ਤੇ ਕਾਬਜ ਹੋ ਕੇ ਪੰਜਾਬ ਦੇ ਖਜਾਨੇ, ਕੁਦਰਤੀ ਸਾਧਨਾਂ ਅਤੇ ਪੰਜਾਬਵਾਸੀਆਂ ਨੂੰ ਲੁੱਟਿਆਂ ਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਾਂਗਰਸੀ ਆਗੂਆਂ ਵੱਲੋਂ ਕੀਤੇ ਘੁਟਾਲਿਆਂ ਦੀ ਸੂਚੀਆਂ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਣਾਈਆਂ ਅਤੇ ਕਾਂਗਰਸ ਹਾਈਕਮਾਂਡ ਅੱਗੇ ਪੇਸ ਕੀਤੀਆਂ, ਪਰ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਕੇ ਅਮਰਿੰਦਰ ਸਿੰਘ ਨੇ ਚੋਰ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਖਲਿਾਫ ਕੋਈ ਕਾਰਵਾਈ ਨਹੀਂ ਕੀਤੀ। ਚੀਮਾ ਨੇ ਦੋਸ ਲਾਇਆ ਕਿ ਅਮਰਿੰਦਰ ਸਿੰਘ ਸਿਰਫ਼ ਕੁਰਸੀ ਬਚਾਉਣ ਲਈ ਚੋਰ ਮੰਤਰੀਆਂ, ਵਿਧਾਇਕਾਂ ਦੀ ਸੂਚੀ ਤਿਆਰ ਕਰ ਸਕਦਾ ਹੈ, ਕਾਰਵਾਈ ਨਹੀਂ ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਾਬਿਤ ਹੋ ਚੁਕਿਆ ਕਿ ਅਮਰਿੰਦਰ ਸਿੰਘ ਘੁਟਾਲਿਆਂ ਦਾ ਹੀ ਕੈਪਟਨ ਹੈ। ਕਾਂਗਰਸ ਦੇ ਚੋਰ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਸੂਚੀਆਂ ਹੀ ਅਮਰਿੰਦਰ ਸਿੰਘ ਦਾ ਕਬੂਲਨਾਮਾ ਹੈ ਕਿ ਉਹ ਮਾਫੀਆ ਤੇ ਭ੍ਰਿਸ਼ਟਾਚਾਰੀਆਂ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਤਾਂ ਸਿਰਫ ਤੇ ਸਿਰਫ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਦਰਦ ਅਤੇ ਨਾ ਦਲਿਤ ਵਿਦਿਆਰਥੀਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਹੈ। ਅੱਜ ਵੀ ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਨਸ਼ਾ ਮਾਫੀਆ ਅਤੇ ਵੈਕਸੀਨ ਮਾਫੀਆ ਵੱਲੋਂ ਸੂਬੇ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

Share this Article
Leave a comment