ਗੁਰਦਾਸਪੁਰ ਦੇ ਪਿੰਡ ਦਾਦੂਵਾਲ ‘ਚ ਇੱਕ ਸ਼ਖ਼ਸ ਨੇ ਕੀਤੀ ਬੇਅਦਬੀ ਕਰਨ ਦੀ ਕੋਸ਼ਿਸ਼ , 7 ਸਾਲ ਦੀ ਬੱਚੀ ਨੇ ਕਿਵੇਂ ਰੋਕਿਆ ਦੋਸ਼ੀ

navdeep kaur
4 Min Read

ਗੁਰਦਾਸਪੁਰ : ਪੂਰੇ ਸੰਸਾਰ ਵਿਚ ਕਈ ਤਰ੍ਹਾਂ ਦੇ ਲੋਕ ਰਹਿ ਹਨ। ਸਾਰਿਆਂ ਦਾ ਆਪਣਾ ਇੱਕ ਧਰਮ ਹੈ। ਸਾਰਿਆਂ ਦਾ ਆਪਣੇ ਧਰਮ ਵਿੱਚ ਵਿਸ਼ਵਾਸ ਹੁੰਦਾ ਹੈ। ਪਰ ਜਦੋ ਕੋਈ ਕਿਸੇ ਧਰਮ ਨੂੰ ਨੁਕਸਾਨ ਦਿੰਦਾ ਹੈ ਤਾਂ ਉਸ ਸਮੇ ਧਰਮਾਂ ਵਿੱਚ ਦਰਾੜਾਂ ਪੈ ਜਾਂਦੀਆਂ ਹਨ। ਜਿਸ ਕਰਕੇ ਧਰਮਾਂ ਦੇ ਨਾਮ ‘ਤੇ ਲੜਾਈਆਂ ਹੁੰਦੀਆਂ ਹਨ। ਬੀਤੇ ਕੁੱਝ ਦਿਨ ਪਹਿਲਾਂ ਹੀ ਮੋਰਿੰਡਾ ਦੇ ਗੁਰਦੁਆਰਾ ਕੋਤਵਾਲ ਸਾਹਿਬ ਵਿਖੇ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਗ੍ਰੰਥੀ ਸਿੰਘਾਂ ਨਾਲ ਮਾੜਾ ਸਲੂਕ ਕੀਤਾ ਗਿਆ। ਅੱਜ ਉਸ ਸ਼ਖਸ ਦੀ ਮੌਤ ਹੋ ਗਈ ਹੈ।

ਜੇਕਰ ਗੱਲ ਪੰਜਾਬ ਵਿਚ ਬੇਅਦਬੀ ਦੀ ਕੀਤੀ ਜਾਵੇ ਤਾਂ ਇਥੇ ਪਿੱਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ। ਜਿਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਧਰਤੀ ਕਿਹਾ ਜਾਂਦਾ ਸੀ। ਅੱਜ ਉਹੀ ਧਰਤੀ ਤੇ ਧਰਮਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। 1986 ਵਿੱਚ ਨਕੋਦਰ ਵਿੱਚ ਸ਼ਾਇਦ ਸਭ ਤੋਂ ਪਹਿਲਾਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਤੋਂ ਬਾਅਦ 2015 ਬਰਗਾੜੀ ਅਤੇ ਮੋਗਾ ਬੇਅਦਬੀ ਅਤੇ ਹੁਣ ਹਰ ਦੂਜੇ ਦਿਨ ਹੀ ਬੇਅਦਬੀ ਦੀ ਘਟਨਾਵਾਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਨੂੰ ਦੁਖੀ ਕਰਦੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਅਤੇ ਪ੍ਰਸ਼ਾਸਨ ਕਹਿੰਦਾ ਹੈ ਗੁਰੂ ਘਰਾਂ ਵਿੱਚ ਕੈਮਰੇ ਲਗਾਏ ਜਾਣ, ਪਰ ਵੱਡਾ ਗੱਲ ਇਹ ਹੈ ਕੀ ਕੈਮਰਿਆਂ ਦੇ ਭਰੋਸੇ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਿਆ ਜਾ ਸਕਦਾ ਹੈ? ਇਹ ਸਵਾਲ ਇਸ ਲਈ ਕਿਉਂਕਿ ਜਿੰਨਾਂ ਥਾਵਾਂ ‘ਤੇ ਬੇਅਦਬੀ ਹੋਈ ਹੈ,ਉੱਥੇ ਕੈਮਰੇ ਲੱਗੇ ਸਨ, ਪਰ ਬੇਅਦਬੀ ਨਹੀਂ ਰੁਕੀ। ਗੁਰਦਾਸਪੁਰ ਦੀ ਇੱਕ ਜਥੇਬੰਦੀ ਟਹਿਲ ਸੇਵਾ ਨੇ ਬੇਅਦਬੀ ਨੂੰ ਰੋਕਣ ਦੇ ਲਈ ਇੱਕ ਮੁਹਿਮ ਸ਼ੁਰੂ ਕੀਤੀ ਹੈ। 2-2 ਘੰਟੇ ਗੁਰੂ ਘਰਾਂ ਵਿੱਚ ਸੰਗਤਾਂ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ। ਇਸ ਦਾ ਅਸਰ ਇਹ ਹੋਇਆ ਕਿ ਇੱਕ 7 ਤੋਂ 8 ਸਾਲ ਦੀ ਬੱਚੀ ਨੇ ਹੀ ਬੇਅਦਬੀ ਦੀ ਘਟਨਾ ਵਾਪਰ ਤੋਂ ਰੋਕ ਲਿਆ।
ਦੱਸ ਦਿੰਦੇ ਹਾਂ ਕਿ ਗੁਰਦਾਸਪੁਰ ਦੇ ਪਿੰਡ ਦਾਦੂਵਾਲ ਵਿੱਚ ਜੋ ਮੁਹਿੰਮ ਜਾਰੀ ਕੀਤੀ ਗਈ ਉਸ ਤੇ ਪਿੰਡ ਦਾਦੂਵਾਲ ਦੀਆਂ ਸੰਗਤਾਂ ਪੂਰੀ ਇਮਾਨਦਾਰੀ ਨਾਲ ਪਹਿਰਾ ਦੇ ਰਹੀਆਂ ਹਨ। ਜਾਣਕਾਰੀ ਅਨੁਸਾਰ ਪਿੰਡ ਦੇ ਗੁਰੂ ਘਰ 7 ਸਾਲ ਦੀ ਬੱਚੀ ਜਸਮੀਤ ਕੌਰ ਪਹਿਰਾ ਦੇ ਰਹੀ ਸੀ ਕਿ ਇੱਕ ਵਿਅਕਤੀ ਗੁਰੂ ਦੀ ਹਜ਼ੂਰੀ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਜਦੋ ਇੱਕ ਕੁੜੀ ਨੂੰ ਵੇਖਿਆ ਤਾਂ ‘ਗੁਰੂ ਗ੍ਰੰਥ ‘ ਸਾਹਿਬ ਬਾਰੇ ਪੁੱਛਗਿੱਛ ਕੀਤੀ। ਜਸਮੀਤ ਨੇ ਕਿਹਾ ਕਿ ਤੁਸੀ ਕੀ ਕਰਨਾ ਹੈ ? ਫਿਰ ਉਸ ਸ਼ਖ਼ਸ ਨੇ ਬੱਚੀ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ।ਬੱਚੀ ਨੇ ਸਾਰਿਆਂ ਨੂੰ ਆਵਾਜ਼ ਮਾਰੀ ਤਾਂ ਸ਼ੱਕੀ ਸ਼ਖਸ ਉੱਥੋ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਘੇਰਾ ਪਾਕੇ ਉਸ ਨੂੰ ਫੜ ਲਿਆ ਗਿਆ। ਟਹਿਲ ਜਥੇਬੰਦੀ ਦਾ ਕਹਿਣਾ ਹੈ ਕਿ ਇਹ ਸ਼ਖ਼ਸ ਬਿਆਸ ਤੋਂ ਆਇਆ ਸੀ। ਇਸੇ ਤਰ੍ਹਾਂ ਇੱਕ ਬੱਚੀ ਜਸਮੀਰ ਕੌਰ ਦਾ ਗੁਰੂ ਨਾਲ ਪਿਆਰ ਅਤੇ ਸੁਚੇਤ ਹੋਣ ਦੀ ਵਜ੍ਹਾ ਕਰਕੇ ਬੇਅਦਬੀ ਦੀ ਘਟਨਾ ਹੋਣੋ ਰੋਕਿਆ ਗਿਆ। ਜਥੇਬੰਦੀ ਦੇ ਆਗੂਆਂ ਨੇ ਇਸ ਪੂਰੀ ਘਟਨਾ ਨੂੰ ਸੀਸੀਟੀਵੀ ਵਿੱਚ ਵੀ ਵੇਖਿਆ ਜਿਸ ਵਿੱਚ ਸਾਫ ਨਜ਼ਰ ਆ ਰਿਹਾ ਸੀ ਕਿ ਸ਼ਖਸ ਕੋਈ ਸ਼ਰਾਰਤ ਦੇ ਇਰਾਦੇ ਨਾਲ ਗੁਰੂ ਘਰ ਵਿੱਚ ਦਾਖਲ ਹੁੰਦਾ ਹੈ ਪਰ ਬੱਚੀ ਉਸ ਨੂੰ ਬੇਅਦਬੀ ਕਰਨ ਤੋਂ ਰੋਕਦੀ ਹੈ ।
ਜਥੇਬੰਦੀ ਦੇ ਮੁੱਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਘਰਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਅੱਜ ਪਿੰਡ ਦਾਦੂਵਾਲ ‘ਚ ਇਹ ਇੱਕ ਵੱਡੀ ਘਟਨਾ ਹੋਣ ਤੋਂ ਬਚ ਗਈ ਹੈ। ਫੜੇ ਗਏ ਦੋਸ਼ੀ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment