ਗੁਰਦਾਸਪੁਰ ‘ਚ ਹੈਰੋਇਨ ਤੇ ਢਾਈ ਕਿੱਲੋ ਹਰੇ ਪੋਸਤ ਦੇ ਬੂਟਿਆਂ ਸਮੇਤ ਦੋ ਵਿਅਕਤੀ ਕਾਬੂ,ਪੁਲਿਸ ਵੱਲੋਂ ਕਾਰਵਾਈ ਸ਼ੁਰੂ

global11
2 Min Read

ਪੰਜਾਬ: ਪੰਜਾਬ ਦੀ ਜਵਾਨੀ ਨਸ਼ੇ ਵਿਚ ਗ਼ਲਤਾਨ ਹੁੰਦੀ ਜਾ ਰਹੀ ਹੀ। ਜਿਸ ਕਰਕੇ ਪੰਜਾਬ ਦਾ ਖ਼ਤਰੇ ਵਿੱਚ ਹੈ। ਜਿਸ ਨਾਲ ਆਉਣ ਵਾਲੀ ਪੀੜੀ ਦਾ ਆਉਣ ਤੋਂ ਪਹਿਲਾ ਹੀ ਨੁਕਸਾਨ ਹੈ। ਛੋਟੇ ਤੋਂ ਲੈ ਕਿ ਵੱਡੇ ਤੱਕ ਹਰ ਵਿਅਕਤੀ ਨਸ਼ੇ ਦਾ ਆਦੀ ਹੈ। ਕੋਈ ਵਿਰਲਾ ਹੀ ਹੋਵੇਗਾ ਜੋ ਭੈੜੀ ਆਦਤ ਤੋਂ ਬਚਿਆ ਹੋਵੇ। ਗੱਲ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੀ। ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 0.50 ਗ੍ਰਾਮ ਹੈਰੋਇਨ ਅਤੇ 2.5 ਕਿਲੋ ਹਰੇ ਪੋਸਤ ਦੇ ਬੂਟਿਆਂ ਸਮੇਤ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 0.50 ਗ੍ਰਾਮ ਹੈਰੋਇਨ ਅਤੇ 2.5 ਕਿਲੋ ਹਰੇ ਪੋਸਤ ਦੇ ਬੂਟਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ।
ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾਂ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਲਾਲੋਵਾਲ ਪੁੱਜੇ ਤਾਂ ਮੁੱਖਬਰ ਖਾਸ ਨੇ ਸੂਚਨਾ ਦਿੱਤੀ ਕਿ ਸਰਦੂਲ ਮਸੀਹ ਪੁੱਤਰ ਗੁਰਮੇਜ ਮਸੀਹ ਵਾਸੀ ਲਾਲੋਵਾਲ ਨੇ ਆਪਣੇ ਘਰ ਦੀ ਛੱਤ ਤੇ ਮਿੱਟੀ ਪਾ ਕੇ ਪੋਸਤ ਦੇ ਬੂਟੇ ਉਗਾਏ ਹਨ ਇਸ ਬਾਰੇ ਸੂਚਨਾ ਮਿਲਣ ਤੇ ਜਦੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੀ ਤਾਂ ਉਕਤ ਸਰਦੂਲ ਮਸੀਹ ਘਰ ਦੀ ਛੱਤ ਤੋਂ ਬੂਟਿਆਂ ਨੂੰ ਪੁੱਟ ਰਿਹਾ ਸੀ ਮੋਕਾ ਤੋਂ 2.5 ਕਿਲੋ ਹਰੇ ਪੋਸਤ ਦੇ ਬੂਟੇ ਬਰਾਮਦ ਹੋਏ ।
ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਪਿੰਡ ਰਾਏਪੁਰ ਤੋਂ ਵਿਜੇ ਕੁਮਾਰ ਪੁੱਤਰ ਕਰਮ ਚੰਦ ਵਾਸੀ ਨੌਸ਼ਹਿਰਾ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਨੰਬਰ ਪੀ ਬੀ 06 ਸੀ 6990 ਸਮੇਤ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ 0.5 ਗ੍ਰਾਮ ਹੈਰੋਇਨ ਬਰਾਮਦ ਹੋਈ । ਇਸ ਮਸਲੇ ਤੇ ਪੁਲਿਸ ਵੱਲੋਂ ਪੂਰਨ ਤੌਰ ‘ਤੇ ਕਾਰਵਾਈ ਕੀਤੀ ਜਾ ਰਹੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment