Breaking News

ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਨੂੰ ਲੈਕੇ ਚਲੀਆਂ ਕਿਰਪਾਨਾਂ , ਲੱਥੀਆਂ ਪੱਗਾ

ਫਰੀਦਕੋਟ: ਫਰੀਦਕੋਟ ਵਿਖੇ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਪ੍ਰਧਾਨਗੀ ਨੂੰ ਲੈ ਕੇ  ਆਪਸ ਵਿੱਚ ਉਲਝ ਗਈਆਂ। ਇੱਕ ਦੂਜੇ ਉਤੇ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ। ਸ਼ਨੀਵਾਰ ਨੂੰ ਸੰਗਰਾਂਦ ਦੇ ਦਿਹਾੜੇ ‘ਤੇ ਹੋਈ ਇਸ ਲੜਾਈ ‘ਚ ਦੋਹਾਂ ਧਿਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਛਿੱਕੇ ਟੰਗਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਹੀ ਇਕ-ਦੂਜੇ ਉੱਪਰ ਕਿਰਪਾਨਾਂ ਨਾਲ ਹਮਲਾ ਕੀਤਾ ਗਿਆ।

ਇਸ ਦੌਰਾਨ ਇੱਕ ਦੂਜੇ ਦੀਆਂ ਪੱਗਾ ਲਾਹ ਦਿੱਤੀਆਂ ਗਈਆਂ। ਇਸ ਝਗੜੇ ਵਿੱਚ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਜਾਏ ਸਸ਼ਤਰਾਂ ਨੂੰ ਵੀ ਚੁੱਕ ਕੇ ਦੋਵਾਂ ਧਿਰਾਂ ਨੇ ਇੱਕ ਦੂਜੇ ਉਤੇ ਹਮਲਾ ਕਰ ਦਿੱਤਾ। ਜਿਸ ‘ਚ ਇਕ ਔਰਤ ਸ਼ਰਧਾਲੂ  ਜ਼ਖ਼ਮੀ ਹੋ ਗਈ। ਬਹਿਸ ਉਸ ਵਕਤ ਲੜਾਈ ‘ਚ ਬਦਲ ਗਈ ਜਦੋਂ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਗੱਲਬਾਤ ਹੋ ਰਹੀ ਸੀ। ਗੁਰਦੁਆਰਾ ਸਾਹਿਬ ਦੀ ਮੌਜੂਦਾ ਕਮੇਟੀ ਤੇ ਸਾਬਕਾ ਕਮੇਟੀ ਮੈਂਬਰਾਂ ਵਿਚਕਾਰ ਤਕਰਾਰ ਹੋ ਗਈ ਜੋ ਵੇਖਦੇ ਹੀ ਵੇਖਦੇ ਲੜਾਈ ‘ਚ ਬਦਲ ਗਈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਕੈਨੇਡਾ ‘ਚ ਪਿਕ ਅੱਪ ਟਰੱਕ ਦੀ ਲਪੇਟ ‘ਚ ਆਇਆ ਪੰਜਾਬੀ ਨੌਜਵਾਨ, ਹੋਈ ਮੌਤ

ਨਿਊਜ਼ ਡੈਸਕ: ਕੈਨੇਡਾ ਤੋਂ ਆਏ ਦਿਨ ਪੰਜਾਬੀ ਨੌਜਵਾਨਾਂ ਨਾਲ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ …

Leave a Reply

Your email address will not be published. Required fields are marked *