ਹਥਿਆਰ ਸਮੇਤ ਕੀਤੇ ਸਨ ਗ੍ਰਿਫਤਾਰ? ਅਦਾਲਤ ਨੇ ਭੇਜਿਆ 11 ਦਿਨ ਦੇ ਰਿਮਾਂਡ ‘ਤੇ

TeamGlobalPunjab
1 Min Read

ਤਰਨ ਤਾਰਨ : ਬੀਤੀ ਕੱਲ੍ਹ ਇੱਥੋਂ ਦੇ ਚੋਹਲਾ ਸਾਹਿਬ ਪਿੰਡ ਨੇੜਿਓਂ ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਨੂੰ ਅੱਜ ਪੁਲਿਸ ਵੱਲੋਂ ਅੰਮ੍ਰਿਤਸਰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 11 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਗ੍ਰਿਫਤਾਰ  ਕੀਤੇ ਗਏ ਇਨ੍ਹਾਂ ਅੱਤਵਾਦੀਆਂ ਦੇ ਜਰਮਨ ਅਤੇ ਪਾਕਿਸਤਾਨ ਨਾਲ ਸਬੰਧ ਦੱਸੇ ਜਾ ਰਹੇ ਹਨ। ਇਨ੍ਹਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮੁਲਜ਼ਮਾਂ ਕੋਲੋਂ ਪੰਜ ਏਕੇ 47, ਪਿਸਤੌਲ, ਸੈਟੇਲਾਈਟ ਫੋਨ ਅਤੇ ਹੈਂਡ ਗ੍ਰੇਡ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ। ਇੱਥੇ ਹੀ ਬੱਸ ਨਹੀਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।

ਇਹ ਵੀ ਪਤਾ ਲੱਗਾ ਸੀ ਕਿ ਇਨ੍ਹਾਂ ਅੱਤਵਾਦੀਆਂ ਕੋਲ ਇਹ ਹਥਿਆਰ ਡਰੋਨ ਰਾਹੀਂ ਆਉਂਦੇ ਸਨ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਕੇਂਦਰ ਤੋਂ ਇਹ ਮੰਗ ਕੀਤੀ ਹੈ ਕਿ ਇਸ ਨੂੰ ਰੋਕਣ ਲਈ ਬੀਐਸਐਫ ਅਤੇ ਹਵਾਈ ਸੈਨਾ ਨੂੰ ਹਿਦਾਇਤ ਕੀਤੀ ਜਾਵੇ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਕਾਉਂਟਰ ਇੰਟੈਲੀਜੈਂਸੀ ਦੇ ਏਆਈਜੀ ਕੇਤਨ ਬਾਲੀਰਾਮ ਪਾਟਿਲ ਦੀ ਅਗਵਾਈ ਹੇਠ ਕਈ ਟੀਮਾਂ ਨੇ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਮੁਲਜ਼ਮਾਂ ਦੀ ਸਨਾਖਤ ਬਲਵੰਤ ਸਿੰਘ ਬਾਬਾ, ਅਕਾਸ਼ਦੀਪ ਸਿੰਘ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਵਜੋਂ ਕੀਤੀ।

Share this Article
Leave a comment