ਅੰਮ੍ਰਿਤਸਰ ‘ਚ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਸ਼ੁਰੂਆਤ, ਕੋਵਿਡ-19 ਗਾਈਡਲਾਈਨ ਦੀ ਪਾਲਣਾ ਕਰਦੇ ਹੋਏ ਪਹੁੰਚ ਰਹੀ ਸੰਗਤ

TeamGlobalPunjab
1 Min Read

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਅੱਜ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ। ਕੋਰੋਨਾ ਮਹਾਂਮਾਰੀ ਕਾਰਨ ਸੰਗਤਾਂ ਨੂੰ ਥੋੜ੍ਹੀ ਰੁਕਾਵਟ ਤਾਂ ਜ਼ਰੂਰ ਆ ਰਹੀ ਹੈ ਪਰ ਸੰਗਤਾਂ ਵਿੱਚ ਉਤਸ਼ਾਹ ਤੇ ਸ਼ਰਧਾ ਦੇਖਣ ਨੂੰ ਮਿਲ ਰਹੀ ਹੈ।

ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਬਣੇ ਹਨੂੰਮਾਨ ਦੇ ਮੰਦਰ ‘ਚ ਇਹ ਮੇਲਾ ਦਸ ਦਿਨ ਚੱਲੇਗਾ। ਨਰਾਤਿਆਂ ਦੀ ਸ਼ੁਰੂਆਤ ਦੇ ਨਾਲ ਹੀ ਇਸ ਮੇਲੇ ਦੀ ਵੀ ਸ਼ੁਰੂਆਤ ਹੁੰਦੀ ਹੈ। ਇਸ ਦਿਨ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੀ ਵੇਸ਼ਭੂਸ਼ਾ ਵਿੱਚ ਸਜਾ ਕੇ ਦਿਨ ਵਿੱਚ ਦੋ ਵਾਰ ਮੰਦਰ ‘ਚ ਲੈ ਕੇ ਆਉਂਦੇ ਹਨ। ਲਗਾਤਾਰ ਦਸ ਦਿਨ ਸਵੇਰੇ ਸ਼ਾਮ ਸੰਗਤ ਇਥੇ ਮੱਥਾ ਟੇਕਣ ਆਉਂਦੀ ਹੈ।

ਕੋਰੋਨਾ ਮਹਾਂਮਾਰੀ ਕਾਰਨ ਪ੍ਰਸ਼ਾਸਨ ਵੱਲੋਂ ਮੰਦਰ ‘ਚ ਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੰਦਰ ਵਿੱਚ ਬਿਨਾਂ ਮਾਸਕ ਤੋਂ ਐਂਟਰੀ ਨਹੀਂ ਹੋਵੇਗੀ। ਬਾਹਰੋਂ ਆ ਰਹੀ ਸੰਗਤ ਨੂੰ ਸਰੀਰਕ ਦੂਰੀ ਬਣਾਉਣ ਦੀ ਅਪੀਲ ਕੀਤੀ ਗਈ ਹੈ। ਮੰਦਰ ‘ਚ ਸਿਰਫ ਨਤਮਸਤਕ ਹੋਣ ਦੀ ਇਹ ਇਜਾਜ਼ਤ ਹੈ। ਮੱਥਾ ਟੇਕਣ ਤੋਂ ਬਾਅਦ ਲੋਕਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ। ਇਹਨਾਂ ਤਮਾਮ ਗਾਈਡਲਾਈਨ ਦੀ ਪਾਲਣਾ ਕਰਦੇ ਹੋਏ ਸੰਗਤ ਮੰਦਰ ਵਿਚ ਮੱਥਾ ਟੇਕਣ ਲਈ ਆ ਰਹੀ ਹੈ।

Share this Article
Leave a comment