ਕੈਨੇਡਾ ‘ਚ ਪੁਲਿਸ ਨੇ ਪੰਜ ਪੰਜਾਬੀਆਂ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Rajneet Kaur
2 Min Read

ਬਰੈਂਪਟਨ : ਕੈਨੇਡਾ ‘ਚ  ਪੁਲਿਸ ਨੇ  ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 

ਐਸਈਬੀ ਆਫੀਸਰਜ਼ ਤੇ ਪੀਲ ਪੁਲਿਸ ਦੀ ਟੈਕਟੀਕਲ ਯੂਨਿਟ ਨੂੰ ਸ਼ੁੱਕਰਵਾਰ ਨੂੰ ਦੁਪਹਿਰ 12:00 ਵਜੇ ਦੇ ਲੱਗਭਗ   ਤਿੰਨ ਵਿਅਕਤੀ ਹਾਈਵੇਅ 50 ਤੇ ਵਾਅਨ ਵਿੱਚ ਰੁਦਰਫੋਰਡ ਰੋਡ ਏਰੀਆ ਵਿੱਚ ਮਿਲੇ। ਐਸਈਬੀ ਵੱਲੋਂ ਚੱਲ ਰਹੀ ਜਾਂਚ ਦੇ ਨਤੀਜੇ ਵਜੋਂ ਇਨ੍ਹਾਂ ਵਿਅਕਤੀਆਂ ਨੂੰ ਗੈਰਕਾਨੂੰਨੀ ਹਥਿਆਰ ਰੱਖਣ ਦੇ ਸਬੰਧ ਵਿੱਚ ਗ੍ਰਿਫਤਾਰ ਤੇ ਚਾਰਜ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਦੀ ਤਲਾਸ਼ੀ ਲਏ ਜਾਣ ਉੱਤੇ ਉਨ੍ਹਾਂ ਕੋਲੋਂ ਐਫਐਨ 509 9 ਐਮਐਮ ਪਿਸਟਲ ਮਿਲੀ, ਜਿਸ ਦੇ ਨਾਲ 24 ਰੌਂਦ ਵਾਲਾ ਮੈਗਜ਼ੀਨ ਵੀ ਸੀ ਜਿਸ ਵਿੱਚ 20 ਰੌਂਦ ਸਨ। ਇਨ੍ਹਾਂ ਖਿਲਾਫ ਹੋਰ ਚਾਰਜਿਜ਼ ਵੀ ਲਗਾਏ ਗਏ ਹਨ।

ਉਸੇ ਦਿਨ ਹੀ ਲੱਗਭਗ 3:44 ਵਜੇ ਪੁਲਿਸ ਅਧਿਕਾਰੀਆਂ ਨੇ ਬਰੈਂਪਟਨ ਵਿੱਚ ਮਾਊਨਟੇਨੈਸ਼ ਰੋਡ ਤੇ ਬੋਵੇਅਰਡ ਡਰਾਈਵ ਏਰੀਆ ਵਿੱਚ ਟਰੈਫਿਕ ਸਟੌਪ ਦੌਰਾਨ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ। ਉਨ੍ਹਾਂ ਕੋਲੋਂ ਵੀ ਗੈਰਕਾਨੂੰਨੀ ਹਥਿਆਰ ਮਿਲੇ।ਉਨ੍ਹਾਂ ਕੋਲੋਂ 24 ਰੌਂਦਾਂ ਦੀ ਸਮਰੱਥਾ ਵਾਲੇ ਦੋ ਮੈਗਜ਼ੀਨ ਵੀ ਮਿਲੇ।

ਗ੍ਰਿਫ਼ਤਾਰ ਕੀਤੇ ਗਏ ਪੰਜ ਪੰਜਾਬੀਆਂ ਦੀ ਪਛਾਣ ਅਮਨਦੀਪ ਸਿੰਘ (21), ਰਮਨਪ੍ਰੀਤ ਸਿੰਘ (30), ਮਨਿੰਦਰ ਸਿੰਘ (21), ਸਵਰਨਪ੍ਰੀਤ ਸਿੰਘ (20) ਅਤੇ ਜੋਬਨਪ੍ਰੀਤ ਸਿੰਘ (20) ਵਜੋਂ ਹੋਈ ਹੈ, ਜੋ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

Share this Article
Leave a comment