ਸ੍ਰੀ ਦਰਬਾਰ ਸਾਹਿਬ ਨੇੜੇ ਬੰਬ ਹੋਣ ਦੀ ਅਫਵਾਹ ਨਾਲ ਮਚਿਆ ਹੜਕੰਪ, ਨਿਹੰਗ ਤੇ ਚਾਰ ਨਾਬਾਲਗ ਪੁਲਿਸ ਹਿਰਾਸਤ ‘ਚ

Rajneet Kaur
1 Min Read

ਅੰਮ੍ਰਿਤਸਰ : ਅੰਮ੍ਰਿਤਸਰ ਕੰਟਰੋਲ ਰੂਮ ‘ਚ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਚਾਰ ਬੰਬ ਲਗਾਏ ਜਾਣ ਦੀ ਅਫਵਾਹ ਨਾਲ ਹੜਕੰਪ ਮਚ ਗਿਆ।  ਪੁਲਿਸ ਨੇ 1.30 ਵਜੇ ਪੂਰੇ ਸੂਬੇ ਨੂੰ ਅਲਰਟ ਕਰ ਦਿੱਤਾ । ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਕਰਨ ਲਈ ਪੁਲਿਸ ਲਾਈਨ ਤੋਂ ਤੁਰੰਤ ਦਸ ਬੰਬ ਨਿਰੋਧਕ ਦਸਤੇ ਪਹੁੰਚ ਗਏ ਸਨ।

ਪੁਲਿਸ ਫੋਰਸ ਨੇ ਸਵੇਰੇ 4 ਵਜੇ ਤੱਕ ਹਰ ਕੋਨਾ ਜਾਂਚਿਆ ਪਰ ਬੰਬ ਨਹੀਂ ਮਿਲੇ। ਪੁਲਿਸ ਦੀ ਸਾਈਬਰ ਟੀਮ ਪੁਲਿਸ ਕੰਟਰੋਲ ਰੂਮ ‘ਚ ਸੂਚਨਾ ਦੇਣ ਵਾਲੇ ਦੇ ਮੋਬਾਈਲ ਨੰਬਰ ਨੂੰ ਟਰੇਸ ਕਰ ਰਹੀ ਹੈ। ਪੁਲਿਸ ਨੇ ਸਵੇਰੇ 5 ਵਜੇ ਨਿਹੰਗ ਸਣੇ ਕੁਝ ਬੱਚਿਆਂ ਨੂੰ ਹਿਰਾਸਤ ਵਿਚ ਲਿਆ ਹੈ। ਮੁਲਜ਼ਮਾਂ ਨੇ ਸ਼ਰਾਰਤ ਕਰਦੇ ਹੋਏ ਕੰਟਰੋਲ ਰੂਮ ਵਿਚ ਇਹ ਸੂਚਨਾ ਦਿੱਤੀ। ਪੁਲਿਸ ਨੇ ਅਜੇ ਤਕ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ।

ਪੁਲਿਸ ਨੇ ਫੜੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment