ਸਰੀ : ਸਰੀ ‘ਚ ਰਹਿਣ ਵਾਲਾ ਹਰਪ੍ਰੀਤ ਸਿੰਘ ਜੋ ਆਪਣੇ ਗੁੱਸੇ ਨੂੰ ਕੰਟਰੋਲ ਨਾ ਕਰ ਸੱਕਿਆ ਅਤੇ ਆਪਣੇ ਪਰਿਵਾਰ ਨੂੰ ਚਾਕੂ ਮਾਰਕੇ ਮਾ.ਰ ਦਿਤਾ। ਹਰਪ੍ਰੀਤ ਸਿੰਘ (39) ਨੂੰ ਆਪਣੀ ਭਰਜਾਈ ਨੂੰ ਚਾਕੂ ਮਾਰ ਕੇ ਮਾਰਨ ਅਤੇ ਉਸ ਦੀ ਦੋ ਸਾਲ ਦੀ ਧੀ ਅਤੇ 72 ਸਾਲਾ ਪਿਤਾ ਨੂੰ ਵੀ ਚਾਕੂ ਮਾਰ ਕੇ ਕ.ਤਲ ਕਰਨ ਦੇ ਦੋ ਮਾਮਲਿਆਂ ਵਿਚ ਕਤਲ ਦਾ ਦੋਸ਼ੀ ਮੰਨਦਿਆਂ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਜਦੋਂ ਹਰਪ੍ਰੀਤ ਸਿੰਘ ਦੀ ਸਜ਼ਾ ਪੂਰੀ ਹੋ ਜਾਵੇਗੀ ਤਾਂ ਉਸਨੂੰ ਡਿਪੋਰਟ ਵੀ ਕੀਤਾ ਜਾਵੇਗਾ।
ਚਾਰ ਸਾਲ ਪਹਿਲਾਂ ਸਰੀ ਦੇ ਨਿਊਟਨ ਇਲਾਕੇ ਵਿਚ ਵਾਪਰੀ ਵਾਰਦਾਤ ਦੌਰਾਨ ਹਰਪ੍ਰੀਤ ਸਿੰਘ ਨੇ ਜਿਥੇ ਆਪਣੀ ਪਤਨੀ ਉਤੇ ਛੁਰੇ ਨਾਲ ਵਾਰ ਕੀਤੇ, ਉਥੇ ਹੀ 2 ਸਾਲ ਦੀ ਬੱਚੀ ਅਤੇ ਸਹੁਰੇ ਨੂੰ ਵੀ ਜ਼ਖਮੀ ਕਰ ਦਿਤਾ। ਸਰਕਾਰੀ ਵਕੀਲ ਵੱਲੋਂ ਹਰਪ੍ਰੀਤ ਸਿੰਘ ਨੂੰ 12 ਸਾਲ ਕੈਦ ਦੀ ਮੰਗ ਕੀਤੀ ਗਈ ਹੈ ਜਦੋਂ ਕਿ ਬਚਾਅ ਪੱਖ ਦਾ ਵਕੀਲ ਅੱਠ ਸਾਲ ਦੀ ਸਜ਼ਾ ’ਤੇ ਜ਼ੋਰ ਦਿਤਾ ਗਿਆ। ਹਰਪ੍ਰੀਤ ਸਿੰਘ ਨੂੰ ਜੇਲ ਵਿਚੋਂ ਬਾਹਰ ਆਉਣ ਮਗਰੋਂ ਡਿਪੋਰਟੇਸ਼ਨ ਵਿਰੁੱਧ ਅਪੀਲ ਦਾਇਰ ਕਰਨ ਦੇ ਹੱਕ ਤੋਂ ਵਾਂਝਾ ਕਰ ਦਿਤਾ ਗਿਆ ਹੈ । ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੂੰ ਅਪੀਲ ਕਰਨ ਦੇ ਅਧਿਕਾਰ ਦੇ ਬਿਨਾਂ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਹਰਪ੍ਰੀਤ ਸਿੰਘ ਕੋਲ ਆਸਟ੍ਰੇਲੀਆ ਦੀ ਨਾਗਰਿਕਤਾ ਵੀ ਦੱਸੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਹਰਪ੍ਰੀਤ ਸਿੰਘ ਦੇ ਹਮਲੇ ਦੌਰਾਨ ਜ਼ਖਮੀ ਬਲਜੀਤ ਕੌਰ, 2 ਸਾਲ ਦੇ ਬੱਚੀ ਅਤੇ 72 ਸਾਲ ਦੇ ਜਗਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਬਲਜੀਤ ਕੌਰ ਦੀ ਮੌ.ਤ ਹੋ ਗਈ। ਸਿੰਘ 2016 ‘ਚ ਕੈਨੇਡਾ ਆਏ ਸਨ ਅਤੇ ਇੱਥੇ ਸਥਾਈ ਨਿਵਾਸੀ ਦਾ ਦਰਜਾ ਹਾਸਿਲ ਕੀਤਾ ਹੈ।
ਇਹ ਵੀ ਪੜ੍ਹੋ: 6 ਸਾਲ ਪਹਿਲਾਂ ਕੈਨੇਡਾ ਗਏ 24 ਸਾਲਾ ਨੌਜਵਾਨ ਦੀ ਅਚਾਨਕ ਹੋਈ ਮੌ.ਤ
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।