ਕੈਨੇਡਾ ‘ਚ ਸਿੱਖਾਂ ਨੇ ਦਸਤਾਰਾਂ ਨਾਲ ਬਚਾਈਆਂ ਜਾਨਾਂ, ਨੌਜਵਾਨਾਂ ਦੀ ਚਾਰੇ ਪਾਸੇ ਹੋ ਰਹੀ ਸ਼ਲਾਘਾ

TeamGlobalPunjab
2 Min Read

ਵਿਕਟੋਰੀਆ : ਬ੍ਰਿਟਿਸ਼ ਕੋਲੰਬੀਆ ਸੂਬੇ ‘ਚ 5 ਸਿੱਖ ਨੌਜਵਾਨਾਂ ਨੇ ਆਪਣੀ ਦਸਤਾਰ ਨੂੰ ਗੱਠਾਂ ਦੇ ਕੇ ਝਰਨੇ ਦੇ ਨੇੜੇ ਫਸੇ ਦੋ ਵਿਅਕਤੀਆਂ ਨੂੰ ਮੌਤ ਦੇ ਮੂੰਹ ‘ਚੋਂ ਬਾਹਰ ਕੱਢ ਲਿਆ। ਇਸ ਘਟਨਾ ਦੀ ਸੋਸ਼ਲ ਮੀਡੀਆ ‘ਤੇ ਵੀਡੀਓ ਖੂਬ ਵਾਇਰਲ ਹੋ ਰਹੀ ਤੇ ਲੋਕ ਪੰਜੇ ਪੰਜਾਬੀ ਨੌਜਵਾਨਾਂ ਦੀ ਸ਼ਲਾਘਾ ਕਰ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੋਲਡਨ ਈਅਰਸ ਪ੍ਰੋਵਿੰਸ਼ੀਅਲ ਪਾਰਕ ’ਚ ਦੋ ਵਿਅਕਤੀ ਝਰਨੇ ਦੇ ਨੇੜਿਓਂ ਲੰਘ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦਾ ਪਹਾੜੀ ਤੋਂ ਪੈਰ ਤਿਲਕ ਗਿਆ ਤੇ ਉਹ ਅਜਿਹੀ ਥਾਂ ਫਸ ਗਏ ਜਿੱਥੋਂ ਬਾਹਰ ਨਿਕਲਣਾ ਸੰਭਵ ਹੀ ਨਹੀਂ ਸੀ।

ਇਸੇ ਦੌਰਾਨ ਉੱਥੋਂ ਨੇੜਿਓਂ ਨਿਕਲ ਰਹੇ ਪੰਜ ਸਿੱਖ ਨੌਜਵਾਨਾਂ ਦੀ ਨਜ਼ਰ ਉਨ੍ਹਾਂ ’ਤੇ ਪੈ ਗਈ ਅਤੇ ਨੌਜਵਾਨਾਂ ਨੇ ਆਪਣੀਆਂ ਦਸਤਾਰਾਂ ਤੇ ਹੋਰ ਕੱਪੜਿਆਂ ਨਾਲ ਗੱਠਾਂ ਬੰਨ੍ਹ ਕੇ ਲੰਬੀ ਰੱਸੀ ਬਣਾ ਕੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

Share this Article
Leave a comment