ਆਸਟ੍ਰੇਲੀਆ ‘ਚ ਵੱਖਵਾਦੀ ਸਮਰਥਕਾਂ ਨੇ ਭਾਰਤੀ ਵਿਦਿਆਰਥੀ ਨੂੰ ਰਾਡ ਨਾਲ ਕੁੱਟਿਆ

Rajneet Kaur
1 Min Read

ਮੈਰੀਲੈਂਡ: ਆਸਟ੍ਰੇਲੀਆ ‘ਚ ਸਿਡਨੀ ਦੇ ਪੱਛਮੀ ਸ਼ਹਿਰ ਮੈਰੀਲੈਂਡ ਵਿਚ ਗਰਮਖਿਆਲੀਆਂ ਨੇ ਇਕ ਭਾਰਤੀ ਵਿਦਿਆਰਥੀ ‘ਤੇ ਰਾਡ ਨਾਲ ਹਮਲਾ ਕਰ ਦਿਤਾ। ਜ਼ਖਮੀ ਵਿਦਿਆਰਥੀ ਦਾ ਵੈਸਟਮੀਡ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। 23 ਸਾਲਾ ਵਿਦਿਆਰਥੀ ਪਾਰਟ ਟਾਈਮ ਡਰਾਈਵਰ ਦੀ ਨੌਕਰੀ  ਕਰਦਾ ਹੈ।

ਉਸਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਢੇ ਪੰਜ ਵਜੇ ਜਦੋਂ ਉਹ ਕੰਮ ’ਤੇ ਜਾ ਰਿਹਾ ਸੀ । ਉਸ ਸਮੇਂ  ਚਾਰ-ਪੰਜ ਵਿਅਕਤੀਆਂ ਨੇ  ਹਮਲਾ ਕਰ ਦਿੱਤਾ। ਉਸ ਸਮੇਂ ਉਹ ਡਰਾਈਵਿੰਗ ਸੀਟ ’ਤੇ ਬੈਠਾ ਹੋਇਆ ਸੀ। ਉਸ ਨੂੰ ਗੱਡੀ ’ਚੋਂ ਬਾਹਰ ਖਿੱਚ ਕੇ ਸਭ ਨੇ ਮਿਲ ਕੇ ਉਸ ਨੂੰ ਰਾਡ ਨਾਲ ਕੁਟਿਆ।  ਨਿਊ ਸਾਊਥ ਵੇਲਜ਼ ਪੁਲਿਸ ਨੇ ਸੂਚਨਾ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉਸ ਦੇ ਸਿਰ, ਪੈਰ ਅਤੇ ਹੱਥ ’ਤੇ ਗੰਭੀਰ ਸੱਟਾਂ ਲੱਗੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment