ਨਵੇਂ ਸਾਲ ਮੌਕੇ ਚੀਨ ਨੇ ਸੈਲਾਨੀਆਂ ਲਈ ਤਿਆਰ ਕੀਤਾ ਨਵਾਂ ਤੋਹਫਾ, ਹੋ ਰਹੇ ਹਨ ਚਾਰੇ ਪਾਸੇ ਚਰਚੇ

TeamGlobalPunjab
1 Min Read

ਦੁਨੀਆਂ ਦਾ ਸਭ ਤੋਂ ਲੰਬਾ ਕੰਚ ਦਾ ਬਣਿਆ ਹੋਇਆ ਪੁਲ ਗੁਆਂਢੀ ਮੁਲਕ ਚੀਨ ਅੰਦਰ ਤਿਆਰ ਹੋ ਗਿਆ ਹੈ ਅਤੇ ਇਸ ਦਾ ਉਦਘਾਟਨ ਉਨ੍ਹਾਂ ਵੱਲੋਂ ਨਵੇਂ ਸਾਲ ਦੇ ਸ਼ੁਭ ਮੌਕੇ ‘ਤੇ ਕੀਤਾ ਜਾ ਰਿਹਾ ਹੈ। ਇਸ ਪੁਲ ਦੀ ਉਚਾਈ ਹੀ ਇਸ ਨੂੰ ਮਨਮੋਹਕ ਬਣਾਉਂਦੀ ਹੈ ਅਤੇ ਇਹ ਪੁਲ ਇੰਨੀ ਉੱਚਾਈ ‘ਤੇ ਹੈ ਕਿ ਚਾਰੇ ਪਾਸੇ ਦਾ ਦ੍ਰਿਸ਼ ਬੜਾ ਹੀ ਲੁਭਾਣਾ ਹੁੰਦਾ ਹੈ।

ਜਾਣਕਾਰੀ ਮੁਤਾਬਿਕ ਇਸ ਪੁਲ ਦੀ ਲੰਬਾਈ 550 ਮੀਟਰ ਹੈ ਅਤੇ ਇਹ ਦੱਖਣ ਪੱਛਮ ਚੀਨ ਦੇ ਹੁਆਂਗੁਓਸ਼ੂ ਸਕੈਨਿਕ (Huangguoshu Scenic) ਇਲਾਕੇ ਵਿੱਚ ਬਣਿਆ ਹੈ। ਸਥਾਨਕ ਅਧਿਕਾਰੀਆਂ ਮੁਤਾਬਿਕ ਇਸ ਪੁਲ ਨੂੰ ਬਣਾਉਣ ਦਾ ਮਕਸਦ ਸਿਰਫ ‘ਤੇ ਸਿਰਫ ਸੈਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ। ਇਸ ਪੁਲ ਨੂੰ ਤਿਆਰ ਕਰਨ ‘ਤੇ ਲਗਭਗ ਇੱਕ ਮਿਲੀਅਨ ਡਾਲਰ ਦਾ ਖਰਚ ਆਉਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਂਝ ਭਾਵੇਂ ਚੀਨ ਵਿੱਚ ਹੋਰ ਵੀ ਕਈ ਪੁਲ ਹਨ ਪਰ ਇਹ ਆਪਣੇ ਆਪ ਇੰਨੀ ਉੱਚਾਈ ਵਾਲਾ ਪਹਿਲਾ ਪੁਲ ਹੈ।

 

 

- Advertisement -

Share this Article
Leave a comment