ਟਰੰਪ ਨੂੰ ਕੁਰਸੀ ਤੋਂ ਹਟਾਉਣ ਲਈ ਮਹਾਦੋਸ਼ ਦੀ ਪ੍ਰਕਿਰਿਆ ਚਲਾਉਣ ਦੇ ਪ੍ਰਸਤਾਵ ਨੂੰ ਮੰਜ਼ੂਰੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੀ ਪ੍ਰਤੀਨਿਧੀ ਸਭਾ (House of Representatives) ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਚਲਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਪੱਖ ‘ਚ 232 ਵੋਟਾਂ ਪਈਆਂ ਜਦਕਿ ਵਿਰੋਧ ਵਿੱਚ 196 ਵੋਟਾਂ ਸਨ।

ਟਰੰਪ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਵਿਰੋਧੀ ਜੋ ਬਿਡੇਨ ਤੇ ਉਨ੍ਹਾਂ ਦੇ ਬੇਟੇ ਖਿਲਾਫ ਯੂਕਰੇਨੀ ਗੈਸ ਕੰਪਨੀ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਲਈ ਯੂਕਰੇਨ ‘ਤੇ ਦਬਾਅ ਪਾਇਆ।

ਸਦਨ ਦੀ 4 ਕਮੇਟੀਆਂ ਨੇ ਸੰਯੁਕਤ ਬਿਆਨ ਵਿੱਚ ਕਿਹਾ ਕਿ ਜਾਂਚ ਵਿੱਚ ਸਬੂਤ-ਬਿਆਨ ਇਕੱਠੇ ਕੀਤੇ ਗਏ ਹਨ ਜਲਦ ਹੀ ਅਮਰੀਕੀ ਜਨਤਾ ਗਵਾਹਾਂ ਨੂੰ ਸੁਣੇਗੀ। ਇਨ੍ਹਾਂ ਸੁਬੂਤਾਂ ਨਾਲ ਸਾਫ ਹੋ ਜਾਵੇਗਾ ਕਿ ਰਾਸ਼ਟਰਪਤੀ ਨੇ ਆਪਣੀ ਤਾਕਤ ਦਾ ਗਲਤ ਪ੍ਰਯੋਗ 2020 ਦੀਆਂ ਚੋਣਾਂ ਵਿੱਚ ਦਖਲ ਲਈ ਕੀਤਾ ।

ਟਰੰਪ ਨੂੰ ਅਹੁਦੇ ਤੋਂ ਹਟਾਉਣ ਲਈ 20 ਰਿਪਬਲਿਕਨ ਸੰਸਦਾਂ ਨੂੰ ਆਪਣੇ ਹੀ ਰਾਸ਼ਟਰਪਤੀ ਦੇ ਖਿਲਾਫ ਵੋਟ ਪਾਉਣੀ ਹੋਵੇਗੀ ਹਾਲਾਂਕਿ ਇਸ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਹਾਲੇ ਤੱਕ ਅਮਰੀਕੀ ਸਿਆਸਤ ਦੇ ਇਤਿਹਾਸ ‘ਚ ਕਿਸੇ ਵੀ ਰਾਸ਼ਟਰਪਤੀ ਨੂੰ ਮਹਾਦੋਸ਼ ਦੀ ਪ੍ਰਕਿਰਿਆ ਜ਼ਰੀਏ ਨਹੀਂ ਹਟਾਇਆ ਗਿਆ ਹੈ। ਅਮਰੀਕਾ ਦੇ 17ਵੇਂ ਰਾਸ਼ਟਰਪਤੀ ਐਂਡਰਿਊ ਜਾਨਸਨ ਤੇ 42ਵੇਂ ਰਾਸ਼ਟਰਪਤੀ ਬਿਲ ਕਲਿੰਟਨ ਦੇ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ ਚੱਲੀ ਸੀ ਤੇ ਦੋਵੇਂ ਹੀ ਇਸ ਤੋਂ ਬੱਚ ਗਏ ਸਨ।

- Advertisement -

Share this Article
Leave a comment