ਗਰਮੀ ਤੋਂ ਜਲਦ ਮਿਲੇਗੀ ਰਾਹਤ, ਬਾਰਿਸ਼ ਨੂੰ ਲੈ ਕੇ IMD ਨੇ ਜਾਰੀ ਕੀਤਾ ਅਲਰਟ

Rajneet Kaur
2 Min Read

ਨਿਊਜ਼ ਡੈਸਕ: ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਲੋਕ ਕੜਾਕੇ ਦੀ ਗਰਮੀ ਤੋਂ ਪ੍ਰੇਸ਼ਾਨ ਹਨ। ਚੱਕਰਵਾਤੀ ਤੂਫ਼ਾਨ ਬਿਪਰਜੋਏ ਨਾਲ ਮਾਨਸੂਨ ਜਲਦੀ ਹੀ ਕਈ ਇਲਾਕਿਆਂ ਵਿੱਚ ਦਸਤਕ ਦੇਣ ਜਾ ਰਿਹਾ ਹੈ। ਪੂਰਬੀ ਭਾਰਤ ਨੂੰ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਕਿ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਮਾਨਸੂਨ ਦੇ ਦੋ ਤੋਂ ਤਿੰਨ ਦਿਨਾਂ ਵਿੱਚ ਪੂਰਬੀ ਭਾਰਤ ਵਿੱਚ ਦਸਤਕ ਦੇਣ ਦੀ ਸੰਭਾਵਨਾ ਹੈ।

IMD ਨੇ ਉੱਤਰ ਪ੍ਰਦੇਸ਼, ਬਿਹਾਰ, ਤਾਮਿਲਨਾਡੂ, ਮੱਧ ਪ੍ਰਦੇਸ਼, ਝਾਰਖੰਡ, ਵਿਦਰਭ, ਉੜੀਸਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ ਕਈ ਰਾਜਾਂ ਵਿੱਚ ਅੱਜ ਤੋਂ ਪਹਿਲਾਂ ਹੀ ਗੰਭੀਰ ਤੋਂ ਬਹੁਤ ਗੰਭੀਰ ਗਰਮੀ ਦੀ ਸਥਿਤੀ ਦੀ ਭਵਿੱਖਬਾਣੀ ਕੀਤੀ ਸੀ।ਜਿਸ ਤੋਂ ਬਾਅਦ ਗਰਮੀ ਦਾ ਪ੍ਰਕੋਪ ਖਤਮ ਹੁੰਦਾ ਜਾਪਦਾ ਹੈ।

ਦਸ ਦਈਏ ਕਿ  ਮੌਜੂਦਾ ਹੀਟਵੇਵ ਦੇ ਕਾਰਨ, ਸ਼ੁੱਕਰਵਾਰ ਨੂੰ ਜਾਰੀ ਆਈਐਮਡੀ ਦੀ ਰੋਜ਼ਾਨਾ ਹੀਟਵੇਵ ਗਾਈਡਲਾਈਨ ‘ਚ ਬਿਹਾਰ ਨੂੰ ਰੈੱਡ ਅਲਰਟ ਚੇਤਾਵਨੀ ਦਿਤੀ ਗਈ ਹੈ। ਕਹਿਰ ਦੀ ਗਰਮੀ ਕਾਰਨ ਪਟਨਾ ਜ਼ਿਲ੍ਹਾ ਸਰਕਾਰ ਨੇ 12ਵੀਂ ਜਮਾਤ ਤੱਕ ਦੀਆਂ ਗਰਮੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਬਿਹਾਰ ‘ਚ ਸਕੂਲ 24 ਜੂਨ ਤੱਕ ਬੰਦ ਰਹਿਣਗੇ। ਦੱਖਣੀ ਰਾਜਸਥਾਨ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ। ਮੱਧ ਪ੍ਰਦੇਸ਼ ‘ਚ ਸੋਮਵਾਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਯੂਪੀ ਵਿੱਚ ਵੀ 2-3 ਦਿਨਾਂ ਵਿੱਚ ਚੰਗੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

.

Share this Article
Leave a comment