AI ਇਮਪੈਕਟ ਸਮਿਟ ਦੌਰਾਨ ਸੁਰੱਖਿਆ ਜ਼ੋਨ ‘ਚ ਚੋਰੀ, ਵਿਅਰੇਬਲ ਡਿਵਾਈਸ ਹੋਏ ਗਾਇਬ!

Global Team
2 Min Read

ਨਵੀ ਦਿੱਲੀ : ਦਿੱਲੀ ਵਿੱਚ ਚੱਲ ਰਹੇ ਏਆਈ ਸੰਮੇਲਨ ਦੌਰਾਨ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਆਯੋਜਿਤ ਏਆਈ (AI) ਸਮਿਟ ਦੌਰਾਨ ਇੱਕ ਸਟਾਰਟਅੱਪ ਦੇ ਵਿਅਰੇਬਲ ਡਿਵਾਈਸ ਚੋਰੀ ਹੋ ਗਏ। ਜਾਣਕਾਰੀ ਦਿੰਦਿਆਂ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਗਲੁਰੂ ਦੇ ਇੱਕ ਸਟਾਰਟਅੱਪ ਸੰਸਥਾਪਕ ਦਾ ਆਰੋਪ ਹੈ ਕਿ ਉਨ੍ਹਾਂ ਦੀ ਕੰਪਨੀ ਦੇ ਸਟਾਲ ਤੋਂ ਕੀਮਤੀ AI ਪਹਿਨਣਯੋਗ ਯੰਤਰ ਚੋਰੀ ਹੋ ਗਏ ਹਨ।

NeoSapien ਨਾਮ ਦੀ ਇੱਕ ਕੰਪਨੀ ਦੇ ਸੀਈਓ (CEO) ਅਤੇ ਕੋ-ਫਾਊਂਡਰ ਧਨੰਜੇ ਯਾਦਵ ਦਾ ਦਾਅਵਾ ਹੈ ਕਿ ਇਹ ਘਟਨਾ ਉਸ ਵੇਲੇ ਹੋਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਪਹਿਲਾਂ ਉੱਥੇ ਮੌਜੂਦ ਲੋਕਾਂ ਨੂੰ ਬੂਥ ਖਾਲੀ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਦੱਸਦਿਆਂ ਸਵਾਲ ਉਠਾਇਆ ਕਿ ਉਨ੍ਹਾਂ ਦੀ ਕੰਪਨੀ ਦੇ AI ਵਿਅਰੇਬਲ ਕਿਵੇਂ ਚੋਰੀ ਹੋ ਸਕਦੇ ਹਨ, ਜਦੋਂ ਉਸ ਐਕਸਪੋ ਏਰੀਆ ਵਿੱਚ ਸਿਰਫ਼ ਸੁਰੱਖਿਆ ਕਰਮਚਾਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਸੀ।

ਧਨੰਜੇ ਯਾਦਵ ਦੀ ਕੰਪਨੀ AI ਵਿਅਰੇਬਲ ਡਿਵਾਈਸ ਬਣਾਉਂਦੀ ਹੈ ਜੋ ਗੱਲਬਾਤ ਨੂੰ ਟਰੈਕ ਕਰਨ ਅਤੇ ਭਾਵਨਾਵਾਂ ਦੇ ਵਿਸ਼ਲੇਸ਼ਣ ਵਿੱਚ ਸਮਰੱਥ ਹੈ। ਯਾਦਵ ਨੇ ‘X’ ‘ਤੇ ਇੱਕ ਪੋਸਟ ਵਿੱਚ ਲਿਖਿਆ, ‘AI ਇੰਪੈਕਟ ਸਮਿਟ ਦਾ ਪਹਿਲਾ ਦਿਨ ਸਾਡੇ ਲਈ ਦਰਦਨਾਕ ਰਿਹਾ। ਉਨ੍ਹਾਂ ਕਿਹਾ ਕਿ ਉਹ ਅਸਲ ਵਿੱਚ ਇਸ ਸਮਿਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ, ਜਿਸ ਦਾ ਪਹਿਲੀ ਵਾਰ ਭਾਰਤ ਵਿੱਚ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘ਮੈਂ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਇਸ ਇਕੋਸਿਸਟਮ ਅਤੇ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਨਾ ਚਾਹੁੰਦਾ ਸੀ। ਪਰ ਇਸ ਤੋਂ ਬਾਅਦ ਜੋ ਹੋਇਆ, ਉਹ ਹੈਰਾਨ ਕਰਨ ਵਾਲਾ ਸੀ।

ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਦੀ ਗੱਲ ‘ਤੇ ਭਰੋਸਾ ਕਰਕੇ ਸਾਮਾਨ ਉੱਥੇ ਹੀ ਛੱਡ ਦਿੱਤਾ ਸੀ। ਜਦੋਂ ਉਹ ਅਖੀਰ ਵਿੱਚ ਆਪਣੇ ਬੂਥ ‘ਤੇ ਵਾਪਸ ਆਏ, ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਵਿਅਰੇਬਲ ਯੰਤਰ ਚੋਰੀ ਹੋ ਗਏ। ਉਨ੍ਹਾਂ ਨੇ ਬੂਥ ‘ਤੇ ਪਏ ਖਾਲੀ ਪੈਕਟਾਂ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ।

Share This Article
Leave a Comment