ਸ਼੍ਰੋਮਣੀ ਅਕਾਲੀ ਦਲ ਨੇ ਮਜਬੂਰੀ ‘ਚ ਭਾਜਪਾ ਨਾਲ ਗਠਜੋੜ ਤੋੜਿਆ : ਢੀਂਡਸਾ

TeamGlobalPunjab
1 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਤੋੜ-ਵਿਛੋੜੇ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਡੈਮੋਕ੍ਰੇੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਅਕਾਲੀ ਦਲ ਨੇ ਮਜਬੂਰੀ ਵਸ ਭਾਜਪਾ ਨਾਲ ਗਠਜੋੜ ਤੋੜਿਆ ਹੈ ਕਿਉਂਕਿ ਉਸਨੂੰ ਮਹਿਸੂਸ ਹੋ ਗਿਆ ਸੀ ਕਿ ਉਸਦੀ ਹੋਂਦ ਹੁਣ ਖਤਰੇ ‘ਚ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਇਹ ਭੁਲੇਖਾ ਹੈ ਕਿ ਭਾਜਪਾ ਨਾਲ ਗਠਜੋੜ ਤੋੜਨ ਨਾਲ ਪਾਰਟੀ ਦਾ ਰੁਤਬਾ ਫਿਰ ਤੋਂ ਵੱਧ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਆਪਣਾ ਮੁਢਲਾ ਆਧਾਰ ਗੁਆ ਲਿਆ ਹੈ ਤੇ ਹੁਣ ਇਹ ਆਧਾਰ ਮੁੜ ਵਾਪਸ ਮਿਲਣਾ ਸੰਭਵ ਨਹੀਂ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਦੀਆਂ ਨੀਤੀਆਂ ਕਾਰਣ ਇਕ ਤੋਂ ਬਾਅਦ ਇਕ ਸੀਨੀਅਰ ਲੀਡਰਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ। ਉਨ੍ਹਾਂ ਆਖਿਆ ਕਿ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਨੇ ਪੰਥਕ ਏਜੰਡਾ ਛੱਡ ਦਿੱਤਾ ਅਤੇ ਇਕ ਗਰੁੱਪ ਬਣਾ ਕੇ ਪਾਰਟੀ ਨੂੰ ਇਕ ਕਾਰਪੋਰੇਟ ਸੈਕਟਰ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਢੀਂਡਸਾ ਨੇ ਆਖਿਆ ਕਿ ਜਦੋਂ ਕਿਸਾਨ ਲੜਾਈ ਲੜ ਰਹੇ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਨਾਲ ਖੜ੍ਹੀ ਸੀ, ਜਦੋਂ ਵੱਸ ਨਹੀਂ ਚੱਲਿਆ ਤਾਂ ਹੁਣ ਮਜਬੂਰ ਹੋ ਕੇ ਹਰਸਿਮਰਤ ਕੋਲੋਂ ਅਸਤੀਫ਼ਾ ਦਿਵਾਇਆ ਗਿਆ ਅਤੇ ਹੁਣ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share this Article
Leave a comment