ਅਮਰੀਕਾ ‘ਚ ਮਸਜਿਦ ਦੇ ਬਾਹਰ ਇਮਾਮ ਦੀ ਗੋਲੀ ਮਾਰ ਕੇ ਹੱਤਿਆ

Rajneet Kaur
2 Min Read

ਨਿਊਜ਼ ਡੈਸਕ: ਅਮਰੀਕਾ ਦੇ ਨਿਊ ਜਰਸੀ ਦੇ ਨੇਵਾਰਕ ਵਿੱਚ ਇੱਕ ਮਸਜਿਦ ਦੇ ਬਾਹਰ ਬੁੱਧਵਾਰ ਨੂੰ ਇੱਕ ਇਮਾਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਇਮਾਮ ਦੀ ਹੱਤਿਆ ਕਰਨ ਵਾਲੇ ਸ਼ੂਟਰ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਅਜੇ ਤੱਕ ਹਮਲੇ ਦੇ ਪਿੱਛੇ ਦੇ ਮਕਸਦ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।

ਰਿਪੋਰਟ ਅਨੁਸਾਰ ਨਿਊਜਰਸੀ ਦੇ ਅਟਾਰਨੀ ਜਨਰਲ ਮੈਥਿਊ ਪਲੈਟਕਿਨ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ‘ਚ ਮਿਲੇ ਸਬੂਤਾਂ ਦੇ ਆਧਾਰ ‘ਤੇ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਗੋਲੀਬਾਰੀ ਨੂੰ ਪੱਖਪਾਤ ਤੋਂ ਪ੍ਰੇਰਿਤ ਅਪਰਾਧ ਜਾਂ ਘਰੇਲੂ ਅੱਤਵਾਦ ਮੰਨਿਆ ਜਾਵੇ। ਪਲੈਟਕਿਨ ਦਾ ਦਫ਼ਤਰ ਆਮ ਤੌਰ ‘ਤੇ ਜਾਂਚ ਦੇ ਸ਼ੁਰੂਆਤੀ ਪੜਾਵਾਂ ਵਿੱਚ ਅਜਿਹੀ ਜਾਣਕਾਰੀ ਜਾਰੀ ਨਹੀਂ ਕਰਦਾ ਹੈ। ਪਰ ਉਸਨੇ ਕਿਹਾ ਕਿ ਉਹ ਵੱਖ-ਵੱਖ ਧਰਮਾਂ, ਖਾਸ ਕਰਕੇ ਮੁਸਲਿਮ ਭਾਈਚਾਰੇ ਵਿਰੁੱਧ ਪੱਖਪਾਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਮੱਦੇਨਜ਼ਰ ਅਜਿਹਾ ਕਰ ਰਹੇ ਹਨ।

ਨਿਊ ਜਰਸੀ ਦੇ ਪਬਲਿਕ ਸੇਫਟੀ ਡਾਇਰੈਕਟਰ ਫ੍ਰਿਟਜ਼ ਫ੍ਰੇਸ ਨੇ ਪਲੈਟਕਿਨ ਅਤੇ ਸਟੀਫਨਜ਼ ਦੇ ਬਿਆਨਾਂ ਨੂੰ ਦੋਹਰਾਇਆ ਹੈ। ਉਸਨੇ ਇਹ ਵੀ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਗੋਲੀਬਾਰੀ ਪੱਖਪਾਤ ਤੋਂ ਪ੍ਰੇਰਿਤ ਸੀ, ਪਰ ਕਿਹਾ ਕਿ ਜਾਂਚਕਰਤਾ “ਸਾਰੇ ਸੁਰਾਗਾਂ” ਦਾ ਪਤਾ ਲਗਾ ਰਹੀ ਹੈ।

ਦਸ ਦਈਏ ਕਿ 7 ਅਕਤੂਬਰ ਨੂੰ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਅਤੇ ਗਾਜ਼ਾ ‘ਚ ਇਜ਼ਰਾਇਲੀ ਫੌਜੀ ਜਵਾਬੀ ਕਾਰਵਾਈ ਤੋਂ ਬਾਅਦ ਅਮਰੀਕਾ ‘ਚ ਯਹੂਦੀ ਵਿਰੋਧੀ ਅਤੇ ਇਸਲਾਮੋਫੋਬਿਕ ਘਟਨਾਵਾਂ ਵਧੀਆਂ ਹਨ। ਜਿਸ ਦੇ ਕਾਰਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਦਸੰਬਰ ਵਿੱਚ ਵਿਸ਼ਵਾਸ ਅਧਾਰਿਤ ਭਾਈਚਾਰਿਆਂ ਲਈ ਸੁਰੱਖਿਆ ਮਾਰਗਦਰਸ਼ਨ ਜਾਰੀ ਕੀਤਾ ਸੀ। ਪਲਾਟਕਿਨ ਨੇ ਕਿਹਾ ਕਿ 7 ਅਕਤੂਬਰ ਤੋਂ, ਅਧਿਕਾਰੀਆਂ ਨੇ ਨਿਊ ਜਰਸੀ ਦੇ ਸਾਰੇ ਪੂਜਾ ਘਰਾਂ, ਖਾਸ ਤੌਰ ‘ਤੇ ਮਸਜਿਦਾਂ ਅਤੇ ਸਿਨਾਗੌਗਸ ‘ਤੇ ਸੁਰੱਖਿਆ ਵਧਾ ਦਿੱਤੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment