“ਇੱਕੋ ਮਿੱਕੇ” ਦੇ ਰਿਲੀਜ਼ ਹੋਣ ਤੋਂ ਪਹਿਲਾਂ ਜਾਣੋ ਇਸ ਨਾਲ ਜੁੜੀਆਂ ਕੁਝ ਅਹਿਮ ਗੱਲਾਂ

TeamGlobalPunjab
2 Min Read

ਨਿਊਜ਼ ਡੈਸਕ : ਮਾਰਚ ਮਹੀਨੇ ਦੀ 13 ਤਾਰੀਖ ਪੰਜਾਬੀ ਇੰਡਸਟਰੀ ਲਈ ਕਾਫੀ ਖਾਸ ਹੋਸ ਹੋਵੇਗੀ। ਜੀ ਹਾਂ ਖਾਸ ਹੋਵੇਗੀ ਵੀ ਕਿਉਂ ਨਾ ਇਸ ਦਿਨ ਪੰਜਾਬੀ ਇੰਡਸਟਰੀ ਦੇ ਦੋ ਵੱਡੇ ਕਲਾਕਾਰਾਂ ਅਤੇ ਅਦਾਕਾਰਾਂ ਦੀਆਂ ਦੋ ਫਿਲਮਾਂ ਜੋ ਇੱਕੋ ਦਿਨ ਰਿਲੀਜ਼ ਹੋਣ ਜਾ ਰਹੀਆਂ ਹਨ। ਜੀ ਹਾਂ ਪ੍ਰਸਿੱਧ ਪੰਜਾਬੀ ਸੂਫੀ ਕਲਾਕਾਰ ਸਤਿੰਦਰ ਸਰਤਾਜ਼ ਦੀ ਫਿਲਮ ਇੱਕੋ ਮਿੱਕੇ ਆਉਂਦੀ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਿਨ ਇੱਕ ਹੋਰ ਫਿਲਮ ਚੱਲ ਮੇਰਾ ਪੁੱਤ-2 ਵੀ ਰਿਲੀਜ਼ ਹੋਵੇਗੀ ਜਿਸ ਵਿੱਚ ਪੰਜਾਬੀ ਕਲਾਕਾਰ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾਏ ਹਨ।

ਦੱਸ ਦਈਏ ਕਿ ਇਹ ਚਰਚਾਵਾਂ ਚਲ ਰਹੀਆਂ ਹਨ ਕਿ ਅਜਿਹਾ ਪੰਜਾਬੀ ਇੰਡਸਟਰੀ ਲਈ ਵਧੇਰੇ ਲਾਹੇਵੰਦ ਸਾਬਤ ਨਹੀਂ ਹੋਵੇਗਾ ਕਿਉਂਕਿ ਇੱਕੋ ਦਿਨ ਇੱਕੋ ਸਮੇਂ ਦੋ ਪ੍ਰਸਿੱਧ ਕਲਾਕਾਰਾਂ ਅਤੇ ਅਦਾਕਾਰਾਂ ਨੂੰ ਚਾਹੁਣ ਵਾਲਿਆਂ ਲਈ ਫਿਲਮਾਂ ਦੇਖਣਾ ਸੰਭਵ ਨਹੀਂ ਹੋਵੇਗਾ। ਪ੍ਰਸਿੱਧ ਪੰਜਾਬੀ ਸੂਫੀ ਕਲਾਕਾਰ ਸਤਿੰਦਰ ਸਰਤਾਜ ਵੀ ਆਪਣੀ ਫਿਲਮ ਲਈ ਕਾਫੀ ਉਤਸੁਕ ਦਿਖਾਈ ਦੇ ਰਹੇ ਹਨ।

- Advertisement -

ਸਾਡੇ ਚੈੱਨਲ ‘ਤੇ ਉਨ੍ਹਾਂ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਮੇਂ ਅਜਿਹਾ ਅਹਿਸਾਸ ਹੋ ਰਿਹਾ ਹੈ ਕਿ ਜਿਵੇਂ ਜਦੋਂ ਲੰਮੇ ਸਮੇਂ ਬਾਅਦ ਅਸੀਂ ਘਰ ਜਾਂਦੇ ਹਾਂ ਤਾਂ ਸ਼ਗਨਾਂ ਦੀਆਂ ਗੱਲ ਚੱਲ ਰਹੀਆਂ ਹਨ ਬੱਸ ਉਸੇ ਤਰ੍ਹਾਂ ਦਾ ਹੀ ਅਹਿਸਾਸ ਉਨ੍ਹਾਂ ਨੂੰ ਹੋ ਰਿਹਾ ਹੈ। ਦੱਸਣਯੋਗ ਹੈ ਕਿ ਇੱਕੋ ਮਿੱਕੇ ਸਤਿੰਦਰ ਸਰਤਾਜ ਦੀ ਡੈਬਿਊ ਫਿਲਮ ਹੈ।

ਸਤਿੰਦਰ ਸਰਤਾਜ ਨੇ ਦੱਸਿਆ ਕਿ ਉਹ ਸਿਰਫ ਸ਼ੌਂਕ ਨਾਲ ਹੀ ਫਿਲਮਾਂ ਕਰਦੇ ਹਨ ਪਰ ਇਸ ਵਾਰ ਇਸ ਫਿਲਮ ਦੀ ਕਹਾਣੀ ਸੁਣ ਕੇ ਉਹ ਫਿਲਮ ਕਰਨ ਲਈ ਤਿਆਰ ਹੋ ਗਏ ਕਿਉਂਕਿ ਇਹ ਕਹਾਣੀ ਬਹੁਤ ਵਧੀਆ ਸੀ।

https://www.instagram.com/p/B7VCA9iHQgW/?utm_source=ig_embed

ਉਨ੍ਹਾਂ ਦੱਸਿਆ ਕਿ ਇਹ ਫਿਲਮ ਰਿਸ਼ਤਿਆਂ ‘ਤੇ ਅਧਾਰਿਤ ਹੈ। ਸਰਤਾਜ ਅਨੁਸਾਰ ਅੱਜ ਦੇ ਸਮੇਂ ‘ਚ ਜਿਹੜੀ ਗੱਲ ਸਭ ਤੋਂ ਅਹਿਮੀਅਤ ਰੱਖਦੀ ਹੈ ਉਹ ਹੈ ਆਪਸੀ ਰਿਸ਼ਤਿਆ ਦਾ ਸਤਿਕਾਰ ਕਰਨਾ।

- Advertisement -

https://youtu.be/4VpGTUnuwd4

Share this Article
Leave a comment