ਦੇਸ਼ ‘ਚ ਪ੍ਰਾਇਮਰੀ ਸਕੂਲ ਖੋਲ੍ਹਣ ਸਬੰਧੀ ICMR ਨੇ ਜਾਰੀ ਕੀਤੀਆਂ ਮਹੱਤਵਪੂਰਨ ਹਦਾਇਤਾਂ

TeamGlobalPunjab
2 Min Read

ਨਵੀਂ ਦਿੱਲੀ : ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ICMR) ਨੇ ਦੇਸ਼ ਅੰਦਰ ਪ੍ਰਾਇਮਰੀ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਪੜਾਅਬੱਧ ਤਰੀਕਾ ਅਪਨਾਉਣ ‘ਤੇ ਜ਼ੋਰ ਦਿੱਤਾ ਹੈ। ਸਕੂਲਾਂ ਨੂੰ ਖੋਲ੍ਹਣ ਬਾਰੇ ICMR ਦਾ ਨਵਾਂ ਅਧਿਐਨ ਸਾਹਮਣੇ ਆਇਆ ਹੈ ਜਿਸ ਵਿਚ ਇਹ ਗੱਲ ਕਹੀ ਗਈ ਹੈ। ਉੱਥੇ ਹੀ UNESCO ਦੀ ਰਿਪੋਰਟ ਅਨੁਸਾਰ 500 ਤੋਂ ਜ਼ਿਆਦਾ ਦਿਨਾਂ ਤਕ ਭਾਰਤ ‘ਚ ਸਕੂਲਾਂ ਦੇ ਬੰਦ ਰਹਿਣ ਨਾਲ 32 ਕਰੋੜ ਤੋਂ ਜ਼ਿਆਦਾ ਸਕੂਲੀ ਬੱਚੇ ਪ੍ਰਭਾਵਿਤ ਹੋਏ ਹਨ।

ਇਸ ਵਿਚ ਸਕੂਲਾਂ ਦੇ ਮੁੱਦੇ ‘ਤੇ ਭਾਰਤ ਅਤੇ ਵਿਦੇਸ਼ ਤੋਂ ਪ੍ਰਾਪਤ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਮਾਹਿਰਾਂ ਨੇ ਕਿਹਾ ਹੈ ਕਿ ਸਕੂਲਾਂ ‘ਚ ਇਨਫੈਕਸ਼ਨ ਦੀ ਜਾਂਚ ਕਰਨ ਨਾਲ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਅਧਿਆਪਕਾਂ, ਮੁਲਾਜ਼ਮਾਂ ਤੇ ਬੱਚਿਆਂ ਨੂੰ ਲਿਆਉਣ-ਲਿਜਾਣ ‘ਚ ਸ਼ਾਮਲ ਲੋਕਾਂ ਦਾ ਟੀਕਾਕਰਨ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਟੀਕਾ ਲਗਵਾਉਣ ਤੋਂ ਬਾਅਦ ਵੀ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਉਪਾਅ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੋਰੋਨਾ ਇਨਫੈਕਸ਼ਨ ਹੋਣ ਜਾਂ ਉਸ ਦੇ ਫੈਲਾਅ ਨਾਲ ਟੀਕਾਕਰਨ ਨਹੀਂ ਰੋਕ ਸਕਦਾ ਹੈ। ਇਹ ਗੱਲ ਵੱਡਿਆਂ ਤੇ ਬੱਚਿਆਂ ਲਈ ਸਮਾਨ ਰੂਪ ‘ਚ ਸੱਚ ਹੈ।

ਉਨ੍ਹਾਂ ਕਿਹਾ ਕਿ ਵੱਖ-ਵੱਖ ਉਪਰਾਲਿਆਂ ਦੇ ਨਾਲ ਸਕੂਲ ਖੋਲ੍ਹਣ ਨਾਲ ਨਾ ਸਿਰਫ਼ ਨਿੱਜੀ ਰੂਪ ‘ਚ ਸਿੱਖਣ ਦੀ ਲਗਾਤਾਰਤਾ ਯਕੀਨੀ ਹੋਵੇਗੀ ਬਲਕਿ ਮਾਤਾ-ਪਿਤਾ ‘ਚ ਇਹ ਭਰੋਸਾ ਵੀ ਪੈਦਾ ਹੋਵੇਗਾ ਕਿ ਸਕੂਲ ਬੱਚਿਆਂ ਲਈ ਸੁਰੱਖਿਅਤ ਹਨ।

ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦੈ ਕਿ ਸਾਰੇ ਕਮਰੇ ਹਵਾਦਾਰ ਹੋਣ, ਨਾਲ ਹੀ ਉਨ੍ਹਾਂ ਨੂੰ ਏਅਰ ਕੰਡੀਸ਼ਨਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨਫੈਕਸ਼ਨ ਦੇ ਸੰਭਾਵੀ ਪਸਾਰ ਨੂੰ ਰੋਕਣ ਲਈ ਜਮਾਤਾਂ ‘ਚ ਐਗਜ਼ਾਸਟ ਪੱਖੇ ਲਗਾਏ ਜਾਣੇ ਚਾਹੀਦੇ ਹਨ। ਬੱਚਿਆਂ ਨੂੰ ਭੋਜਨ ਸਾਂਝਾ ਕਰਨ, ਕੰਟੀਨ ਜਾਂ ਡਾਈਨਿੰਗ ਹਾਲ ‘ਚ ਲੰਬੇ ਸਮੇਂ ਤਕ ਰਹਿਣ ਤੋਂ ਰੋਕਿਆ ਜਾਣਾ ਚਾਹੀਦਾ ਹੈ।

- Advertisement -

Share this Article
Leave a comment