ਨਿਊਜ਼ ਡੈਸਕ – ਦਿਲ ਦਾ ਦੌਰਾ, ਜੋੜਾਂ ਦੇ ਜਾਂ ਹੋਰ ਦਰਦ, ਪੁਰਾਣੀ ਥਕਾਨ ਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇੱਕ ਚਮਤਕਾਰੀ ਇਲਾਜ਼ ਹੈ। ਹਰ ਰੋਜ਼ ਨਿਯਮਤ ਰੂਪ ਨਾਲ ਸਿਰਫ 10-12 ਮਿੰਟ ਮਾਲਿਸ਼ ਕਰੋ ਤੇ ਇਹ ਤੁਹਾਡੇ ਅੰਦਰ ਊਰਜਾ ਵੀ ਪੈਦਾ ਕਰੇਗੀ। ਮਾਲਿਸ਼ ਨਾਲ ਸਰੀਰ ’ਚ ਇਕ ਵੀ. ਆਈ. ਪੀ. (ਵੈਸੋਐਕਟਿਵ ਇੰਟੈਸਟਾਈਨ ਪੋਲੀਪੇਪਟਾਈਡ) ਨਾਮੀ ਰਸਾਇਣ ਪੈਦਾ ਹੁੰਦਾ ਹੈ, ਜਿਸ ਨਾਲ ਕਰੋਨਰੀ ਧਮਨੀ ’ਚ ਖੂਨ ਸੰਚਾਰ 15 ਫੀਸਦੀ ਤੋਂ ਵਧੇਰੇ ਵਧ ਜਾਂਦਾ ਹੈ।
ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ’ਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਨਿਯਮਤ ਮਾਲਸ਼ ਨਾਲ ਸਰੀਰ ਚੋਂ ਗੰਦਾ ਕੋਲੈਸਟ੍ਰੋਲ ਘਟਦਾ ਹੈ ਤੇ ਚੰਗਾ ਕੋਲੈਸਟ੍ਰੋਲ ਵਧਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਘਟਦਾ ਹੈ। ਡਾਕਟਰਾਂ ਅਨੁਸਾਰ ਸਰੀਰ ’ਚ ਇਸ ਸ਼ਾਖਾ ਦੇ ਵਧਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਤੇ ਸਰੀਰ ਕਈ ਤਰ੍ਹਾਂ ਦੇ ਸੰਕ੍ਰਮਣਾਂ ਨਾਲ ਲੜਨ ਦੇ ਸਮਰੱਥ ਹੋ ਜਾਂਦਾ ਹੈ।
ਮਾਲਿਸ਼ ਦੇ ਲਈ ਤੇਲ ਦੀ ਚੋਣ ਖੁਦ ਕਰੋ। ਇਹ ਵਿਅਕਤੀ ਦੇ ਆਪਣੇ ਸਰੀਰ ਅਤੇ ਭਾਰ ‘ਤੇ ਨਿਰਭਰ ਕਰਦਾ ਹੈ। ਇਸ ਲਈ ਸਰ੍ਹੋਂ, ਤਿਲ ਜਾਂ ਨਾਰੀਅਲ ਦਾ ਤੇਲ ਲਾਭਦਾਇਕ ਹੈ। ਮਾਲਿਸ਼ ਦਾ ਪੂਰਾ ਲਾਭ ਉਠਾਉਣ ਲਈ ਮਾਲਿਸ਼ ਸਿਰ ਤੋਂ ਪੈਰਾਂ ਤੱਕ ਪੂਰੇ ਸਰੀਰ ‘ਤੇ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਤੁਸੀਂ ਚੁਸਤ-ਫੁਰਤ ਰਹੋਗੇ