ਨਿਊਜ਼ ਡੈਸਕ : ਮੌਜੂਦਾ ਸਮੇਂ ‘ਚ ਜ਼ਿਆਦਾਤਰ ਲੋਕ ਚਮੜੀ ਦੀਆਂ ਸਮੱਸਿਆਵਾਂ ਤੋਂ ਬਹੁਤ ਪ੍ਰੇਸ਼ਾਨ ਹਨ। ਅਜਿਹੇ ‘ਚ ਛੋਟੀ ਇਲਾਇਚੀ ਦਾ ਇਸਤੇਮਾਲ ਕਰਨਾ ਤੁਹਾਡੇ ਲਈ ਇੱਕ ਵਰਦਾਨ ਸਾਬਤ ਹੋ ਸਕਦਾ ਹੈ। ਜ਼ਿਆਦਾਤਰ ਲੋਕ ਛੋਟੀ ਇਲਾਇਚੀ ਦੀ ਵਰਤੋਂ ਭੋਜਨ ਨੂੰ ਸੁਆਦ ਬਣਾਉਣ ਲਈ ਕਰਦੇ ਹਨ ਪਰ ਇਸ ਤੋਂ ਇਲਾਵਾ ਵੀ ਛੋਟੀ ਜਿਹੀ ਇਲਾਇਚੀ ਦੇ ਅਨੇਕਾਂ ਫਾਇਦੇ ਹਨ। ਜਿਸ ਤੋਂ ਬਹੁਤ ਸਾਰੇ ਲੋਕ ਅਣਜਾਣ ਹਨ। ਛੋਟੀ ਇਲਾਇਚੀ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀ ਹੈ। ਆਓ ਜਾਣਦੇ ਹਾਂ ਇਲਾਇਚੀ ਫਾਇਦੇ :
ਕਿੱਲ ਤੇ ਦਾਗ ਧੱਬੇ
ਇੱਕ ਚਮਚ ਛੋਟੀ ਇਲਾਇਚੀ ਪਾਊਡਰ ‘ਚ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੂੰਹ ਦੇ ਕਿੱਲ ਤੇ ਦਾਗ ਧੱਬੇ ਤੇ ਲਗਾਓ ਤੇ ਪੂਰੀ ਰਾਤ ਰੱਖੋ। ਸਵੇਰੇ ਠੰਡੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ। ਇਸ ਤਰ੍ਹਾਂ ਕਰਨ ਨਾਲ ਚਿਹਰੇ ਦੇ ਕਿੱਲ ਤੇ ਦਾਗ ਖਤਮ ਹੋ ਜਾਣਗੇ।
- Advertisement -
ਚਮੜੀ ਦੀ ਐਲਰਜੀ ਤੋਂ ਰਾਹਤ
ਛੋਟੀ ਇਲਾਇਚੀ ‘ਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਚਮੜੀ ਦੀ ਐਲਰਜੀ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹਨ। ਛੋਟੀ ਇਲਾਇਚੀ ਦਾ ਸੇਵਨ ਕਰਨ ਨਾਲ ਸਰੀਰ ‘ਚੋਂ ਹਾਨੀਕਾਰਕ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਤਰ੍ਹਾਂ ਚਮੜੀ ‘ਤੇ ਕੁਦਰਤੀ ਚਮਕ ਆਉਂਦੀ ਹੈ ਅਤੇ ਐਲਰਜੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਫਟੇ ਬੁੱਲ੍ਹ ਲਈ ਫਾਇਦੇਮੰਦ
- Advertisement -
ਜੇਕਰ ਬਦਲਦੇ ਮੌਸਮ ‘ਚ ਤੁਹਾਡੇ ਬੁੱਲ੍ਹ ਫਟ ਜਾਂਦੇ ਹਨ ਤਾਂ ਇਸ ਲਈ ਇਲਾਇਚੀ ਦਾ ਉਪਯੋਗ ਕਰੋ। ਇਸ ਵਿਧੀ ‘ਚ ਇਲਾਇਚੀ ਨੂੰ ਪੀਸ ਕੇ ਮੱਖਣ ਵਿਚ ਮਿਲਾਓ ਅਤੇ ਇਸ ਨੂੰ ਦਿਨ ਵਿਚ ਦੋ ਵਾਰ ਲਗਾਓ। ਇੱਕ ਹਫਤੇ ਅੰਦਰ ਤੁਹਾਡੇ ਫਟੇ ਬੁੱਲ੍ਹ ਬਿਲਕੁਲ ਠੀਕ ਹੋ ਜਾਣਗੇ।
ਖੂਨ ਨੂੰ ਸਾਫ ਕਰਦੀ ਹੈ
ਛੋਟੀ ਇਲਾਇਚੀ ਵਿਚ ਵਿਟਾਮਿਨ-ਸੀ ਦੇ ਨਾਲ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਲਈ ਛੋਟੀ ਇਲਾਇਚੀ ਖੂਨ ਨੂੰ ਸਾਫ਼ ਕਰਕੇ ਖੂਨ ਦੀ ਗਤੀ ਨੂੰ ਸਹੀ ਢੰਗ ਨਾਲ ਕੰਮ ਕਰਨ ਵਿਚ ਵੀ ਮਦਦ ਕਰਦੀ ਹੈ।
ਵਾਲਾਂ ਦਾ ਝੜਨਾ ਕਰੇ ਘੱਟ
ਮੌਜੂਦਾ ਸਮੇਂ ‘ਚ ਵੱਧ ਰਹੇ ਪ੍ਰਦੂਸ਼ਣ, ਤਣਾਅ ਅਤੇ ਅਸੰਤੁਲਿਤ ਖੁਰਾਕ ਕਾਰਨ ਸਿਰ ਦੇ ਵਾਲ ਝੜਨ ਲੱਗਦੇ ਹਨ। ਅਜਿਹੀ ਸਥਿਤੀ ‘ਚ ਛੋਟੀ ਇਲਾਇਚੀ ਵਾਲ ਝੜਨ ਤੋਂ ਰੋਕਣ ਲਈ ਬਹੁਤ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ। ਇਸਦੇ ਨਾਲ ਹੀ ਛੋਟੀ ਇਲਾਇਚੀ ਦੇ ਇਸਤੇਮਾਲ ਨਾਲ ਵਾਲਾਂ ਦੇ ਰੁੱਖੇਪਨ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
ਮੂੰਹ ਦੀ ਬਦਬੂ ਕਰੇ ਦੂਰ
ਮੂੰਹ ਤੋਂ ਆਉਣ ਵਾਲੀ ਬਦਬੂ ਨੂੰ ਇਲਾਇਚੀ ਖਾਣ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਲਾਇਚੀ ਗਲੇ ‘ਚ ਹੋਣ ਵਾਲੀ ਖਰਾਸ਼ ਨੂੰ ਵੀ ਦੂਰ ਕਰਦੀ ਹੈ।
ਵਧੀਆ ਬਲੱਡ ਸਰਕੁਲਰ
ਛੋਟੀ ਇਲਾਇਚੀ ਦਾ ਇਸਤੇਮਾਲ ਕਰਨ ਨਾਲ ਫੇਫੜਿਆਂ ‘ਚ ਖੂਨ ਦੀ ਸੰਚਾਰ ਗਤੀ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਇਲਾਇਚੀ ਸਾਹ ਦੀ ਬਿਮਾਰੀ (ਅਸਥਮਾ), ਜੁਕਾਮ, ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਵਾਉਂਦੀ ਹੈ। ਇਹ ਛਾਤੀ ‘ਚ ਮੌਜੂਦ ਬਲਗਮ ਤੇ ਕੱਫ ਨੂੰ ਬਾਹਰ ਕੱਢਣ ‘ਚ ਮਦਦ ਕਰਦੀ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.