ਪੇਟ ’ਚ ਹੋ ਰਹੀ ਹੈ ਜਲਣ ਤਾਂ ਅਪਣਾਓ ਇਹ ਦੇਸੀ ਉਪਾਅ

TeamGlobalPunjab
2 Min Read

ਨਿਊਜ਼ ਡੈਸਕ:- ਬਦਲਦੀ ਖੁਰਾਕ ਤੇ ਜੀਵਨ ਸ਼ੈਲੀ ਦੇ ਕਰਕੇ ਲੋਕਾਂ ਨੂੰ ਆਮ ਤੌਰ ‘ਤੇ ਪੇਟ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ, ਸਭ ਤੋਂ ਆਮ ਐਸਿਡਿਟੀ (ਤੇਜ਼ਾਬ) ਹੈ। ਐਸਿਡਿਟੀ ਇੱਕ ਆਮ ਸਮੱਸਿਆ ਹੈ ਜੋ ਅਕਸਰ ਲੋਕਾਂ ਨੂੰ ਹੁੰਦੀ ਰਹਿੰਦੀ ਹੈ। ਜਦੋਂ ਪੇਟ ’ਚ ਗਰਮੀ ਵਧਣਾ ਸ਼ੁਰੂ ਹੋ ਜਾਂਦੀ ਹੈ, ਤਦ ਗਰਮ ਤਸੀਰ ਵਾਲੀਆਂ ਚੀਜ਼ਾਂ ਜਿਵੇਂ ਵਧੇਰੇ ਮਿਰਚਾਂ, ਮਸਾਲੇ ਜਾਂ ਖਟਾਈ ਖਾਣ ਨਾਲ ਪੇਟ ’ਚ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ। ਛਾਤੀ ਤੇ ਗਲੇ ’ਚ ਲਗਾਤਾਰ ਜਲਣ, ਖੁਸ਼ਕੀ ਖੰਘ, ਪੇਟ ਫੁੱਲਣਾ, ਬਦਹਜ਼ਮੀ, ਕਈ ਵਾਰ ਉਲਟੀਆਂ ਆਉਣਾ ਆਦਿ ਸਮੱਸਿਆਵਾਂ ਐਸਿਡਿਟੀ ਦੇ ਕਾਰਨ ਹੁੰਦੀਆਂ ਹਨ। ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਉਪਚਾਰ ਅਪਣਾਏ ਜਾ ਸਕਦੇ ਹਨ।

ਪੇਟ ’ਚ ਗਰਮੀ ਹੋਣ ਨਾਲ ਵੀ ਐਸਿਡਿਟੀ ਬਣ ਸਕਦੀ ਹੈ ਤੇ ਪੇਟ ’ਚ ਗਰਮੀ ਹੋਣ ’ਤੇ ਗੁੜ ਖਾਣਾ ਚਾਹੀਦਾ ਹੈ। ਗੁੜ ਖਾਣ ਤੋਂ ਬਾਅਦ ਇਕ ਗਲਾਸ ਤਾਜ਼ਾ ਪਾਣੀ ਪੀਓ। ਤੁਹਾਨੂੰ ਆਪਣੇ ਪੇਟ ’ਚ ਬਹੁਤ ਜ਼ਿਆਦਾ ਆਰਾਮ ਮਿਲੇਗਾ। ਜੇ ਗੁੜ ਖਾਣ ਤੋਂ ਬਾਅਦ ਤੁਸੀਂ ਪਾਣੀ ਘੱਟ ਪੀਓ ਤਾਂ ਤੁਹਾਨੂੰ ਖੰਘ ਹੋ ਸਕਦੀ ਹੈ, ਇਸ ਲਈ ਗੁੜ ਖਾਓ ਤੇ ਇਕ ਗਲਾਸ ਪਾਣੀ ਜਰੂਰ ਪੀਓ। ਐਸਿਡਿਟੀ ਦੂਰ ਹੋ ਜਾਵੇਗੀ।

ਜੇ ਪੇਟ ’ਚ ਐਸਿਡਿਟੀ ਜਾਂ ਜਲਣ ਦੀ ਭਾਵਨਾ ਹੋਵੇ ਤਾਂ ਇਕ ਚੱਮਚ ਜੀਰਾ ਤੇ ਅਜਵਾਇਨ ਲਓ ਤੇ ਇਹਨਾਂ ਨੂੰ ਤਵੇ ‘ਤੇ ਭੁੰਨੋ ਤੇ ਜਦੋਂ ਇਹ ਦੋਵੇਂ ਠੰਢੇ ਹੋ ਜਾਣ ਤਾਂ ਦੋਹਾਂ ਦੀ ਅੱਧੀ ਮਾਤਰਾ ਲੈ ਕੇ ਇਸ ਨੂੰ ਚੀਨੀ ਨਾਲ ਖਾਓ। ਤੁਸੀਂ ਇਨ੍ਹਾਂ ਨੂੰ ਪੀਸ ਕੇ ਖਾ ਸਕਦੇ ਹੋ।  10 ਮਿੰਟ ਬਾਅਦ ਪਾਣੀ ਪੀਓ। ਤੁਹਾਨੂੰ ਬਹੁਤ ਸਾਰੇ ਲਾਭ ਪ੍ਰਾਪਤ ਹੋਣਗੇ।

ਆਂਵਲੇ ’ਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਐਸਿਡਿਟੀ ’ਚ ਰਾਹਤ ਮਿਲਦੀ ਹੈ, ਜੇਕਰ ਆਂਵਲਾ ਨਹੀਂ ਹੈ ਤਾਂ ਤੁਸੀਂ ਆਂਵਲਾ ਕੈਂਡੀ ਵੀ ਲੈ ਸਕਦੇ ਹੋ।

- Advertisement -

 ਹਲਕੀ ਜਿਹੀ ਕਾਲੀ ਮਿਰਚ ਤੇ ਅੱਧਾ ਨਿੰਬੂ ਕੋਸੇ ਪਾਣੀ ’ਚ ਪਾ ਕੇ ਸਵੇਰੇ ਨਿਯਮਤ ਰੂਪ ’ਚ ਪੀਣ ਨਾਲ ਐਸਿਡਿਟੀ ’ਚ ਵੀ ਰਾਹਤ ਮਿਲਦੀ ਹੈ।

ਨਿੰਬੂ ਪਾਣੀ ’ਚ ਥੋੜ੍ਹੀ ਜਿਹੀ ਸ਼ੱਕਰ ਪੀਣ ਨਾਲ ਐਸਿਡਿਟੀ ’ਚ ਰਾਹਤ ਮਿਲਦੀ ਹੈ ਜਾਂ ਕੱਚਾ ਦੁੱਧ ਵੀ ਐਸਿਡਿਟੀ ਤੋਂ ਰਾਹਤ ਪਹੁੰਚਾਉਂਦਾ ਹੈ।

Share this Article
Leave a comment