ਜੇ ਫਿਲਮਾਂ ਨਹੀਂ ਹੋਣਗੀਆਂ…”, ‘ਬਾਇਕਾਟ ਬਾਲੀਵੁੱਡ’ ਦੇ ਰੁਝਾਨ ‘ਤੇ ਅਭਿਨੇਤਰੀ ਦਾ ਵੱਡਾ ਬਿਆਨ

Global Team
2 Min Read

ਦਿੱਲੀ: ਬਾਲੀਵੁੱਡ ਸੁਪਰਸਟਾਰ ਕਰੀਨਾ ਕਪੂਰ ਨੇ ਐਤਵਾਰ ਨੂੰ ਫਿਲਮਾਂ ਦੇ ਬਾਈਕਾਟ ਸੱਭਿਆਚਾਰ ਦੇ ਵਧਦੇ ਰੁਝਾਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ, ‘ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਕੋਲਕਾਤਾ ‘ਚ ਇਕ ਸਮਾਗਮ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਕਿਸ ਤਰ੍ਹਾਂ ਮਨੋਰੰਜਨ ਕਰਾਂਗੇ, ਤੁਹਾਡੀ ਜ਼ਿੰਦਗੀ ‘ਚ ਖੁਸ਼ੀ ਕਿਵੇਂ ਆਵੇਗੀ, ਜਿਸ ਦੀ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਨੂੰ ਲੋੜ ਹੈ। ਫਿਲਮਾਂ ਹੀ ਨਹੀਂ ਹਨ ਤਾਂ ਮਨੋਰੰਜਨ ਕਿਵੇਂ ਹੋਵੇਗਾ? ਉਨ੍ਹਾਂ ਦੀ ਇਹ ਟਿੱਪਣੀ ਸ਼ਾਹਰੁਖ ਖਾਨ ਦੀ ਅਗਲੀ ਰਿਲੀਜ਼ ਫਿਲਮ ‘ਪਠਾਨ’ ਦੇ ਇਕ ਗੀਤ ਦੇ ਬਾਈਕਾਟ ਦੇ ਸੱਦੇ ਦੇ ਵਿਚਕਾਰ ਆਈ ਹੈ। ਜਿਸ ‘ਚ ਦੀਪਿਕਾ ਪਾਦੂਕੋਣ ਨੂੰ ‘ਬੇਸ਼ਰਮ ਰੰਗ’ ਗੀਤ ‘ਚ ਸੰਤਰੀ ਰੰਗ ਦੀ ਡਰੈੱਸ ‘ਚ ਦਿਖਾਇਆ ਗਿਆ ਹੈ। ਜੋ ਕਿ ਆਲੋਚਕਾਂ ਦੇ ਅਨੁਸਾਰ, ਹਿੰਦੂ ਧਰਮ ਵਿੱਚ ਪਵਿੱਤਰ ਭਗਵੇਂ ਕੱਪੜੇ ਨਾਲ ਮਿਲਦਾ ਜੁਲਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਬਾਈਕਾਟ ਦਾ ਇਹ ਸੱਦਾ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦੇ ਖਿਲਾਫ ਕੀਤੀ ਗਈ ਸੀ, ਜਿਸ ‘ਚ ਕਰੀਨਾ ਕਪੂਰ ਵੀ ਅਹਿਮ ਭੂਮਿਕਾ ‘ਚ ਸੀ। ਸੋਸ਼ਲ ਮੀਡੀਆ ਦੇ ਇੱਕ ਹਿੱਸੇ ਨੇ ਆਮਿਰ ਖਾਨ ਦੇ 2015 ਦੇ ਇੱਕ ਇੰਟਰਵਿਊ ਤੋਂ ਬਾਅਦ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ ਸੀ, ਜਿਸ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਉਸਦੀ ਤਤਕਾਲੀ ਪਤਨੀ ਕਿਰਨ ਰਾਓ ਨੇ ਉਸਨੂੰ ਭਾਰਤ ਵਿੱਚ “ਵਧ ਰਹੀ ਅਸਹਿਣਸ਼ੀਲਤਾ” ਕਾਰਨ ਦੇਸ਼ ਛੱਡਣ ਲਈ ਕਿਹਾ ਸੀ।

ਕਰੀਨਾ ਕਪੂਰ ਨੇ ਉਸ ਸਮੇਂ ਵੀ ਬਾਈਕਾਟ ਦੇ ਰੁਝਾਨ ਦਾ ਵਿਰੋਧ ਕਰਦੇ ਹੋਏ ਕਿਹਾ, “ਹਕੀਕਤ ਇਹ ਹੈ ਕਿ ਉਨ੍ਹਾਂ ਨੂੰ ਇਸ ਫਿਲਮ ਦਾ ਬਾਈਕਾਟ ਨਹੀਂ ਕਰਨਾ ਚਾਹੀਦਾ, ਇਹ ਬਹੁਤ ਹੀ ਖੂਬਸੂਰਤ ਫਿਲਮ ਹੈ। ਅਤੇ ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਅਤੇ ਆਮਿਰ (ਖਾਨ) ਨੂੰ ਦੇਖਣ।” ਅਸੀਂ ਇੰਨਾ ਲੰਬਾ ਇੰਤਜ਼ਾਰ ਕੀਤਾ ਹੈ। ਇਸ ਲਈ, ਕਿਰਪਾ ਕਰਕੇ ਇਸ ਫਿਲਮ ਦਾ ਬਾਈਕਾਟ ਨਾ ਕਰੋ, ਕਿਉਂਕਿ ਇਹ ਅਸਲ ਵਿੱਚ ਚੰਗੇ ਸਿਨੇਮਾ ਦਾ ਬਾਈਕਾਟ ਕਰਨ ਵਰਗਾ ਹੈ।”

 

- Advertisement -

ਦੱਸ ਦੇਈਏ ਕਿ ਹਾਲ ਹੀ ਦੇ ਸਮੇਂ ਵਿੱਚ ਬਾਲੀਵੁੱਡ ਫਿਲਮਾਂ ਦਾ ਬਾਈਕਾਟ ਕਰਨ ਦਾ ਰੁਝਾਨ ਵਧਿਆ ਹੈ। ਪਿਛਲੇ ਸਾਲ, ਬ੍ਰਹਮਾਸਤਰ ਅਤੇ ਰਕਸ਼ਾ ਬੰਧਨ ਵਰਗੀਆਂ ਕਈ ਵੱਡੀਆਂ ਫਿਲਮਾਂ ਆਨਲਾਈਨ ਬਾਈਕਾਟ ਮੁਹਿੰਮਾਂ ਤੋਂ ਪ੍ਰਭਾਵਿਤ ਹੋਈਆਂ ਸਨ।

Share this Article
Leave a comment