ਜੇਕਰ ਅਕਾਲੀ ਦਲ ਨੇ ਕਾਂਸ਼ੀ ਰਾਮ ਜੀ ਦੀ ਬਰਸੀ ਮੌਕੇ ਸਿਆਸੀ ਰੈਲੀ ਕੀਤੀ ਤਾਂ ਸਿੱਟੇ ਗੰਭੀਰ ਹੋਣਗੇ: ਕਿਸਾਨ ਜਥੇਬੰਦੀਆਂ

TeamGlobalPunjab
2 Min Read

ਜਲੰਧਰ: ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਗੱਠਜੋੜ ਸ਼ੁੱਕਰਵਾਰ ਨੂੰ ਜਲੰਧਰ ਵਿੱਚ ਕਾਂਸ਼ੀ ਰਾਮ ਜੀ ਦੀ ਬਰਸੀ ਮੌਕੇ ਇੱਕ ਵਿਸ਼ਾਲ ਰੈਲੀ ਕਰਨ ਜਾ ਰਿਹਾ ਹੈ। ਜਿਸ ਦਾ 9 ਕਿਸਾਨ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਐਲਾਨ ਕੀਤਾ ਹੈ।

ਅਕਾਲੀ ਦਲ ਅਤੇ ਬਸਪਾ ਦੀ ਰੈਲੀ ਨੂੰ ਧਿਆਨ ‘ਚ ਰੱਖਦੇ ਹੋਏ ਜਲੰਧਰ ਦੇ ਯਾਦਗਾਰ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ , ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ), ਪੰਜਾਬ ਕਿਸਾਨ ਸੰਘਰਸ਼ ਕਮੇਟੀ, ਬੀਕੇਯੂ ਲੱਖੋਵਾਲ, ਬੀਕੇਯੂ ਦੋਆਬਾ, ਬੀਕੇਯੂ ਕਾਦੀਆਂ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕਾਂਸ਼ੀ ਰਾਮ ਜੀ ਦੀ ਜੈਯੰਤੀ ਨੂੰ ਸਿਆਸੀ ਪਾਰਟੀਆਂ ਸਿਆਸੀ ਰੰਗਤ ਨਾ ਦੇਣ।

ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਸੂਬੇ ਵਿੱਚ ਸਿਆਸੀ ਰੈਲੀਆਂ ‘ਤੇ ਹਾਲੇ ਤੱਕ ਰੋਕ ਲਗਾਈ ਹੋਈ ਹੈ। ਅਜਿਹੇ ਵਿੱਚ ਜੇਕਰ ਅਕਾਲੀ ਦਲ ਤੇ ਬਸਪਾ ਰੈਲੀ ਕਰੇਗੀ ਤਾਂ ਇਸ ਦੇ ਸਿੱਟੇ ਗੰਭੀਰ ਹੋ ਸਕਦੇ ਹਨ। 9 ਅਕਤੂਬਰ ਕਾਂਸੀ ਰਾਮ ਜੀ ਦੀ ਬਰਸੀ ਮਨਾਈ ਜਾ ਰਹੀ ਹੈ। ਜਿਸ ਤਹਿਤ ਬਹੁਜਨ ਸਮਾਜ ਪਾਰਟੀ ਜਲੰਧਰ ਵਿੱਚ ਪਠਾਨਕੋਟ ਰੋਡ ‘ਤੇ ਸਥਿਤ ਡੀ.ਏ.ਵੀ ਯੂਨੀਵਰਸਿਟੀ ਤੋਂ ਇੱਕ ਵਿਸ਼ਾਲਰ ਰੈਲੀ ਕਰਨ ਜਾ ਰਹੀ ਹੈ। ਜਿਸ ਨੂੰ ਹਮਾਇਤ ਦੇਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਜਲੰਧਰ ਪਹੁੰਚ ਰਹੇ ਹਨ। ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਪਹਿਲਾਂ ਹੀ ਜਲੰਧਰ ਵਿੱਚ ਮੌਜੂਦ ਹਨ।

Share this Article
Leave a comment