ਫ਼ੌਜ ਦੇ ਜੈਗੂਆਰ ਜਹਾਜ਼ ਨਾਲ ਟਕਰਾਇਆ ਪੰਛੀ, ਮਲਬਾ ਡਿੱਗਣ ਕਾਰਨ ਅੰਬਾਲੇ ਦੇ ਘਰਾਂ ਨੂੰ ਪਹੁੰਚਿਆ ਨੁਕਸਾਨ

TeamGlobalPunjab
2 Min Read

ਹਰਿਆਣਾ : ਰੋਜ਼ਾਨਾ ਦੀ ਉਡਾਣ ‘ਤੇ ਨਿਕਲੇ ਫ਼ੌਜ ਦੇ ਇਕ ਜੈਗੂਆਰ ਜਹਾਜ਼ ਦੇ ਇੰਜਣ ਨਾਲ ਪੰਛੀ ਟੱਕਰਾ ਜਾਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਹਾਲਾਤਾਂ ਤੇ ਕਾਬੂ ਪਾਉਂਦੇ ਹੋਏ ਪਾਇਲਟ ਨੇ ਸੁਰੱਖਿਅਤ ਲੈਂਡਿੰਗ ਕਰਵਾਈ ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਖਾਲੀ ਥਾਂ ਦੇਖ ਜਹਾਜ਼ ਉਪਰ ਲੱਦੇ ਪ੍ਰੈਕਟਿਸ ਬੰਬਾਂ ਤੇ ਭਰੇ ਹੋਏ ਫਿਊਲ ਟੈਂਕ ਨੂੰ ਹੇਠ ਸੁੱਟ ਦਿੱਤਾ ਜੋ ਕਿ ਹਰਿਆਣਾ ਦੇ ਅੰਬਾਲਾ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਜਾ ਡਿੱਗਿਆ।

ਇਸ ਦੌਰਾਨ ਘਰਾਂ ਵਿਚ ਪਏ ਸਮਾਨ ਦਾ ਮਲਬਾ ਡਿੱਗਣ ਨਾਲ ਛੱਤਾਂ ਨੂੰ ਕਾਫ਼ੀ ਨੁਕਸਾਨ ਹੋ ਗਿਆ। ਭਾਰਤੀ ਹਵਾਈ ਸੈਨਾ ਦੇ ਸੂਤਰਾਂ ਮੁਤਾਬਕ ਪੰਛੀ ਟਕਰਾਉਣ ਕਰਕੇ ਜਹਾਜ਼ ਦਾ ਇੱਕ ਇੰਜ਼ਣ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਜੈਗੂਆਰ ਪਾਇਲਟ ਨੇ ਤੇਲ ਵਾਲਾ ਟੈਂਕ ਲੜਾਕੂ ਜਹਾਜ਼ ਤੋਂ ਸੁੱਟ ਦਿੱਤਾ ਤਾਂ ਜੋ ਜਹਾਜ਼ ਨੂੰ ਕੋਈ ਹੋਰ ਨੁਕਸਾਨ ਨਾ ਪਹੁੰਚੇ ਸੁਰੱਖਿਅਤ ਲੈਡਿੰਗ ਤੋਂ ਬਾਅਦ ਏਅਰਫੋਰਸ ਨੇ ਪ੍ਰੈਕਟਿਸ ਬੰਬਾਂ ਨੂੰ ਬਰਾਮਦ ਕਰ ਲਿਆ ਹੈ।

ਹਾਸਲ ਜਾਣਕਾਰੀ ਮੁਤਾਬਕ, ਇਸ ਦੌਰਾਨ ਇੱਥੇ ਨੇੜਲੇ ਘਰਾਂ ‘ਤੇ ਜਹਾਜ਼ ਦਾ ਕੁਝ ਮਲਬਾ ਡਿੱਗਿਆ। ਇਸ ਨਾਲ ਘਰਾਂ ‘ਚ ਤਰੇੜਾਂ ਆ ਗਈਆਂ। ਦੱਸ ਦਈਏ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਜਹਾਜ਼ ਦਾ ਪਾਇਲਟ ਵੀ ਸੁਰੱਖਿਅਤ ਦੱਸਿਆ ਜਾ ਰਿਹਾ ਹੈ ਜਿਸ ਨੇ ਸਮਾਂ ਰਹਿੰਦੇ ਹੀ ਉਸਨੇ ਹਾਲਾਤਾਂ ਨੂੰ ਕਾਬੂ ਕਰ ਲਿਆ ਸੀ। ਇਸ ਤੋਂ ਪਹਿਲਾਂ ਗੋਆ ਏਅਰਪੋਰਟ ‘ਤੇ ਜੂਨ ‘ਚ ਹਵਾਈ ਸੈਨਾ ਦੇ ਲੜਾਕੂ ਜਹਾਜ਼ ਮਿੱਗ-29ਕੇ ਦਾ ਫਿਊਲ ਟੈਂਕ ਡਿੱਗਣ ਨਾਲ ਅੱਗ ਲੱਗ ਗਈ ਸੀ। ਟੇਕ ਆਫ਼ ਦੌਰਾਨ ਤਕਨੀਕੀ ਖਾਮੀਆਂ ਕਰਕੇ ਫਿਊਲ ਟੈਂਕ ਨੂੰ ਡੇਗਣਾ ਪਿਆ ਸੀ।

Share this Article
Leave a comment