ਦੁਨੀਆ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹਨ: ਨੇਤਨਯਾਹੂ

Global Team
2 Min Read

ਨਿਊਜ਼ ਡੈਸਕ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤ ਨੂੰ ਇੱਕ ਮਹਾਂਸ਼ਕਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਇਜ਼ਰਾਈਲ ਨੂੰ ਦੁਨੀਆ ਦੇ ਕਈ ਹਿੱਸਿਆਂ ਵਿੱਚ ਯਹੂਦੀ ਰਾਜ ਦੀ ਜਾਇਜ਼ਤਾ ਬਾਰੇ ਆਲੋਚਨਾ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਰਤ ਵਿੱਚ ਇਜ਼ਰਾਈਲ ਪ੍ਰਤੀ ਜਨਤਕ ਸਮਰਥਨ ਅਤੇ ਪਿਆਰ ਮਜ਼ਬੂਤ ​​ਬਣਿਆ ਹੋਇਆ ਹੈ।

ਇਜ਼ਰਾਈਲ ਦੀ ਖੇਤਰੀ ਰਣਨੀਤੀ ਅਤੇ ਤਕਨੀਕੀ ਤਰੱਕੀ ਬਾਰੇ ਗੱਲ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਇਜ਼ਰਾਈਲ ਦਾ ਵਿਰੋਧ ਹੋ ਰਿਹਾ ਹੈ, ਪਰ ਭਾਰਤ ਵਿੱਚ ਅਜਿਹਾ ਬਿਲਕੁਲ ਨਹੀਂ ਹੈ। ਉਨ੍ਹਾਂ ਕਿਹਾ, “ਭਾਰਤ ਵਿੱਚ ਇਜ਼ਰਾਈਲ ਲਈ ਬਹੁਤ ਜ਼ਿਆਦਾ ਪਿਆਰ ਹੈ। ਮੈਨੂੰ ਲੱਗਦਾ ਹੈ ਕਿ ਦੁਨੀਆ ਵਿੱਚ ਮੇਰੇ ਸਭ ਤੋਂ ਵੱਧ ਫਾਲੋਅਰਜ਼ ਭਾਰਤ ਤੋਂ ਹੀ ਹਨ, ਹਾਲਾਂਕਿ ਉੱਥੋਂ ਦੀ ਆਬਾਦੀ 1.4 ਅਰਬ (140 ਕਰੋੜ) ਹੈ।”

ਨੇਤਨਯਾਹੂ ਨੇ ਭਾਰਤ ਨੂੰ ਇੱਕ ‘ਵੱਡੀ ਤਾਕਤ’ ਦੱਸਦਿਆਂ ਕਿਹਾ ਕਿ ਨਵੀਂ ਦਿੱਲੀ ਨਾਲ ਉਨ੍ਹਾਂ ਦੇ ਸਬੰਧ ਸਿਰਫ਼ ਮਿਡਲ ਈਸਟ (ਮੱਧ ਪੂਰਬ) ਤੱਕ ਸੀਮਤ ਨਹੀਂ ਹਨ, ਸਗੋਂ ਇਹ ਇੱਕ ਵੱਡੀ ਰਣਨੀਤੀ ਦਾ ਹਿੱਸਾ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਵੀ ਯਾਦ ਕੀਤਾ। ਨੇਤਨਯਾਹੂ ਮੁਤਾਬਕ ਇਜ਼ਰਾਈਲ ਦੀ ਫ਼ੌਜੀ ਤਾਕਤ, ਨਵੀਂ ਤਕਨਾਲੋਜੀ ਅਤੇ ਆਰਥਿਕ ਮਜ਼ਬੂਤੀ ਕਰਕੇ ਦੁਨੀਆ ਦੇ ਕਈ ਦੇਸ਼, ਇੱਥੋਂ ਤੱਕ ਕਿ ਯੂਰਪ ਦੀਆਂ ਵੱਡੀਆਂ ਤਾਕਤਾਂ ਵੀ ਉਨ੍ਹਾਂ ਨਾਲ ਹੱਥ ਮਿਲਾਉਣਾ ਚਾਹੁੰਦੀਆਂ ਹਨ। ਉਨ੍ਹਾਂ ਸਾਫ਼ ਕੀਤਾ ਕਿ ਇਜ਼ਰਾਈਲ ਹੁਣ ਸਿਰਫ਼ ਆਪਣੇ ਗੁਆਂਢੀ ਦੇਸ਼ਾਂ ਨਾਲ ਹੀ ਨਹੀਂ, ਸਗੋਂ ਭਾਰਤ, ਮੈਡੀਟੇਰੇਨੀਅਨ (ਭੂਮੱਧ ਸਾਗਰ), ਖਾੜੀ ਦੇਸ਼ਾਂ ਅਤੇ ਅਫ਼ਰੀਕਾ ਤੱਕ ਆਪਣੇ ਸਬੰਧ ਵਧਾ ਰਿਹਾ ਹੈ।

Share This Article
Leave a Comment