ਇੰਗਲੈਂਡ ‘ਚ ਪਤਨੀ ਦਾ ਕਤਲ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ

TeamGlobalPunjab
2 Min Read

ਲੰਦਨ: ਇੰਗਲੈਂਡ ਦੀ ਅਦਾਲਤ ਨੇ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਨੂੰ ਪਤਨੀ ਦੇ ਕਤਲ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਤੀ ਨੇ ਪਤਨੀ ਨੂੰ  ਚਾਕੂ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਸੜਕ ਦੇ ਫੁਟਪਾਥ ‘ਤੇ ਸੁੱਟ ਦਿੱਤਾ।

ਸੋਮਵਾਰ ਨੂੰ ਇੰਗਲੈਂਡ ਦੀ ਅਦਾਲਤ ਨੇ ਪਤੀ ਕਸ਼ਿਸ਼ ਅਗਰਵਾਲ ਨੂੰ ਕਤਲ ਦਾ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ। ਲੀਸੈਸਟਰ ਸ਼ਾਇਰ ਕਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਕਸ਼ਿਸ਼ ਅਗਰਵਾਲ ਨੇ ਇਸ ਸਾਲ ਤਿੰਨ ਮਾਰਚ ਨੂੰ ਇੰਗਲੈਂਡ ਦੇ ਵਿਟਰਸਡੇਨ ਰੋਡ ‘ਤੇ ਆਪਣੇ ਘਰ ‘ਚ ਪਤਨੀ ਗੀਤਿਕਾ ਗੋਇਲ ’ਤੇ ਚਾਕੂ ਨਾਲ ਹਮਲਾ ਕੀਤਾ ਸੀ। ਉਸ ਨੇ ਗੀਤਿਕਾ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਉਸਦੀ ਹੀ ਕਾਰ ‘ਚ ਰੱਖ ਕੇ ਅੱਧਾ ਮੀਲ ਦੂਰ ਫੁਟਪਾਥ ‘ਤੇ ਛੱਡ ਦਿੱਤਾ ਤੇ ਆਪ ਵਾਪਸ ਘਰ ਪਰਤ ਗਿਆ।

ਮੁਢਲੀ ਪੁਛਗਿੱਛ ਤੋਂ ਬਾਅਦ ਅਗਰਵਾਲ ਨੂੰ ਕਤਲ ਦੇ ਸ਼ੱਕ ‘ਚ ਗ੍ਰਿਫਤਾਰ ਕਰ ਲਿਆ ਸੀ। ਸੀਸੀਟੀਵੀ ਫੁਟੇਜ ਦੀ ਜਾਂਚ ‘ਚ ਪਤੀ ਅਗਰਵਾਲ ਨੂੰ ਗੀਤਿਕਾ ਦੀ ਕਾਰ ਚਲਾਉਂਦੇ ਹੋਏ ਦੇਖਿਆ ਗਿਆ ਜਿਸ ਵਿਚ ਪਤਨੀ ਦੀ ਲਾਸ਼ ਨੂੰ ਰੱਖ ਕੇ ਉਹ ਉਸ ਨੂੰ ਫੁੱਟਪਾਥ ’ ਸੁੱਟਣ ਜਾ ਰਿਹਾ ਸੀ। ਇਸ ਤੋਂ ਬਾਅਦ ਅਗਰਵਾਲ ਨੂੰ ਛੇ ਮਾਰਚ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ।

ਅਗਰਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਤਹਿਤ ਉਹ ਘੱਟੋਂ-ਘੱਟ 20 ਸਾਲ 6 ਮਹੀਨੇ ਜੇਲ੍ਹ ਦੀ ਸਜ਼ਾ ਭੁਗਤਣ ਤੋਂ ਬਾਅਦ ਹੀ ਪੈਰੋਲ ‘ਤੇ ਛੁਟ ਸਕੇਗਾ।

- Advertisement -

Share this Article
Leave a comment