ਨਿਊ ਜਰਸੀ ਵਿੱਚ ਹੋਲੀ ਦੇ ਜਸ਼ਨਾਂ ਵਿੱਚ ਸੈਂਕੜੇ ਭਾਰਤੀ-ਅਮਰੀਕੀਆਂ ਨੇ ਕੀਤੀ ਸ਼ਿਰਕਤ 

TeamGlobalPunjab
1 Min Read

ਵਾਸ਼ਿੰਗਟਨ- ਅਮਰੀਕਾ ਦੇ ਨਿਊਜਰਸੀ ‘ਚ ਹੋਲੀ ਦੇ ਜਸ਼ਨ ਮਨਾਉਣ ਲਈ ਸੈਂਕੜੇ ਭਾਰਤੀ-ਅਮਰੀਕੀਆਂ ਇੱਕ ਪ੍ਰਸਿੱਧ ਕਮਿਊਨਿਟੀ ਸੈਂਟਰ ‘ਚ ਇਕੱਠੇ ਹੋਏ। ਸਮਾਰੋਹ ਵਿੱਚ ਕਈ ਭਾਰਤੀ ਡਿਪਲੋਮੈਟਾਂ ਅਤੇ ਉੱਘੇ ਭਾਈਚਾਰੇ ਦੇ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ।

ਸਮਾਗਮ ਦਾ ਆਯੋਜਨ ‘ਬਿਹਾਰ ਐਂਡ ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ’ (ਬੀਏਜੇਏਐਨਏ) ਵੱਲੋਂ ਕੀਤਾ ਗਿਆ। ਇਸ ਮੌਕੇ ‘ਤੇ ਭਾਈਚਾਰੇ ਨੂੰ ਦੋਵਾਂ ਭਾਰਤੀ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਹੋਰ ਨੇਤਾਵਾਂ ਨੇ ਵਿਸ਼ੇਸ਼ ਸੰਦੇਸ਼ ਭੇਜੇ।

ਇੱਕ ਮੀਡੀਆ ਰੀਲੀਜ਼ ਅਨੁਸਾਰ, ਸਮਾਗਮ ਵਿੱਚ, ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ, ਰਣਧੀਰ ਜੈਸਵਾਲ ਨੇ ‘ਮੇਡ ਇਨ ਬਿਹਾਰ’ ਉਤਪਾਦਾਂ (ਬਿਹਾਰਿਕਾ) ਅਤੇ ‘ਮੇਡ ਇਨ ਝਾਰਖੰਡ’ ਉਤਪਾਦਾਂ (ਝਾਰਕ੍ਰਾਫਟ) ਨੂੰ ਉਤਸ਼ਾਹਿਤ ਕਰਨ ਲਈ ਬੀਏਜੇਏਐਨਏ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਨਿਊ ਜਰਸੀ ਦੇ ਪ੍ਰਸਿੱਧ ਰਾਇਲ ਅਲਬਰਟ ਪੈਲੇਸ ਵਿੱਚ 3 ਅਪ੍ਰੈਲ ਨੂੰ ਹੋਲੀ ਦਾ ਸ਼ਾਨਦਾਰ ਜਸ਼ਨ ਮਨਾਇਆ ਗਿਆ। ਬਿਹਾਰ ਅਤੇ ਝਾਰਖੰਡ ਦੇ ਪਰੰਪਰਾਗਤ ਪਕਵਾਨਾਂ ਦੀ ਸੇਵਾ ਕਰਨ ਦੇ ਨਾਲ, ਪ੍ਰਸਿੱਧ ਹੋਲੀ ਗੀਤਾਂ ‘ਤੇ ਡਾਂਸ ਪੇਸ਼ਕਾਰੀ ਦਿੱਤੀ ਗਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment