ਦੋਸਤਾਂ ਤੇ ਪਰਿਵਾਰ ਨਾਲ ਬੈਠ ਕੇ ਆਮ ਨਾਲੋਂ 50 ਫੀਸਦੀ ਜ਼ਿਆਦਾ ਖਾਣਾ ਖਾਂਦੇ ਨੇ ਲੋਕ

TeamGlobalPunjab
2 Min Read

ਲੰਦਨ: ਅਕਸਰ ਤੁਸੀ ਦੇਖਿਆ ਹੋਵੇਗਾ ਜਦੋਂ ਤੁਸੀ ਪਰਿਵਾਰ ਜਾਂ ਦੋਸਤਾਂ ਨਾਲ ਇਕੱਠੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਤੁਸੀ ਆਮ ਨਾਲੋਂ ਜ਼ਿਆਦਾ ਖਾਂਦੇ ਹੋ। ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਇੱਕ ਗਰੁੱਪ ਦਾ ਹਿੱਸਾ ਬਣਨਾ ਇਸ ਗੱਲ ‘ਤੇ ਸ਼ਕਤੀਸ਼ਾਲੀ ਪ੍ਰਭਾਵ ਪਾਉਂਦਾ ਹੈ ਕਿ ਤੁਸੀ ਕਿੰਨਾ ਖਾਂਦੇ ਹੋ।

ਇਕੱਲੇ ਭੋਜਨ ਕਰਨ ਦੀ ਤੁਲਨਾ ਵਿੱਚ ਜਦੋਂ ਲੋਕ ਇੱਕਠੇ ਬੈਠ ਕੇ ਭੋਜਨ ਕਰਦੇ ਹਨ ਤਾਂ ਉਨ੍ਹਾਂ ਦੇ ਖਾਣ ਦੀ ਸਮਰਥਾ ਲਗਭਗ 50 ਫ਼ੀਸਦੀ ਵੱਧ ਸਕਦੀ ਹੈ ਅਜਿਹਾ ਸ਼ਾਇਦ ਭੋਜਨ ਦੀ ਹੰਟਰ-ਗੈਦਰ ਸਰਵਾਈਵਲ (hunter-gatherer survival) ਦੇ ਕਾਰਨ ਹੋ ਸਕਦਾ ਹੈ ।

ਹਜ਼ਾਰਾਂ ਸਾਲ ਪਹਿਲਾਂ ਜਿੰਨ੍ਹਾਂ ਚਾਹੇ ਓਨਾ ਖਾਣਾ ਖਾਣ ਲਈ ਲੋਕ ਗਰੁੱਪ ‘ਚ ਇਕੱਠੇ ਹੁੰਦੇ ਸਨ ਤੇ ਭਰਪੂਰ ਮਾਤਰਾ ਵਿੱਚ ਭੋਜਨ ਨੂੰ ਵੰਡ ਕੇ ਖਾਂਦੇ ਸਨ। ਉੱਥੇ ਹੀ ਗਰੁੱਪ ਵਿੱਚ ਜ਼ਿਆਦਾ ਖਾਣਾ-ਖਾਣ ਦੀ ਇੱਕ ਹੋਰ ਸੰਭਾਵਨਾ ਉਨ੍ਹਾਂ ਆਧੁਨਿਕ ਕਾਰਨਾ ਦੀ ਵਜ੍ਹਾ ਤੋਂ ਹੋ ਸਕਦੀ ਹੈ, ਜਿਸ ਵਿੱਚ ਲੋਕ ਆਪਣੇ ਆਪ ਦੀ ਵੱਖਰੀ ਪਰਸਨੈਲਿਟੀ ਨੂੰ ਵੱਖ-ਵੱਖ ਲੋਕਾਂ ਲਈ ਦਿਖਾਉਣਾ ਚਾਹੁੰਦੇ ਹਨ।

ਇਸ ਰਿਸਰਚ ‘ਚ ਸਮਾਜਿਕ ਰੂਪ ਨਾਲ ਭੋਜਨ ਕਰਨਾ ਇਕੱਲੇ ਖਾਣ ਦੀ ਤੁਲਨਾ ਵਿੱਚ ਜ਼ਿਆਦਾ ਮਜ਼ੇਦਾਰ ਪਾਇਆ ਗਿਆ। ਸਾਇਕੋਲਾਜਿਸਟ ਡਾਕਟਰ ਹੇਲੇਨ ਰੁਡਾਕ ਨੇ ਕਿਹਾ ਕਿ ਅਸੀਂ ਇਸ ਗੱਲ ਦੇ ਪ੍ਰਮਾਣ ਪਾਏ ਹਨ ਕਿ ਇਕੱਲੇ ਖਾਣ ਦੀ ਤੁਲਨਾ ਵਿੱਚ ਜਦੋਂ ਲੋਕ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਨਾਲ ਖਾਣਾ ਖਾਂਦੇ ਹਨ, ਤਾਂ ਉਹ ਜ਼ਿਆਦਾ ਭੋਜਨ ਕਰਦੇ ਹਨ। ਲੋਕ ਅਜਨਬੀਆਂ ‘ਤੇ ਆਪਣੀ ਸਕਾਰਾਤਮਕ ਛਾਪ ਛੱਡਣਾ ਚਾਹੁੰਦੇ ਹਨ ਇਸ ਲਈ ਉਹ ਉਨ੍ਹਾਂ ਦੇ ਸਾਹਮਣੇ ਘੱਟ ਖਾਣਾ ਖਾਂਦੇ ਹਨ।

- Advertisement -

ਪਿਛਲੀ ਰਿਸਰਚ ਤੋਂ ਪਤਾ ਚੱਲਦਾ ਹੈ ਕਿ ਅਸੀ ਅਕਸਰ ਅਜਨਬੀ ਵਿਅਕਤੀ ‘ਤੇ ਆਪਣਾ ਚੰਗਾ ਪ੍ਰਭਾਵ ਛੱਡਣਾ ਚਾਹੁੰਦੇ ਹਾਂ। ਇਸ ਆਧਾਰ ‘ਤੇ ਤੈਅ ਕਰਦੇ ਹਾਂ ਕਿ ਉਸ ਵਿਅਕਤੀ ਦੇ ਸਾਹਮਣੇ ਅਸੀ ਕਿੰਨਾ ਭੋਜਨ ਕਰਨਾ ਹੈ ਅਤੇ ਕੀ ਖਾਣਾ ਹੈ ।

Share this Article
Leave a comment