ਕਾਬੁਲ ਤੋਂ ਉਡਾਣ ਭਰਨ ਵਾਲੇ ਅਮਰੀਕੀ ਜਹਾਜ਼ ਦੇ ਲੈਂਡਿੰਗ ਗੀਅਰ ‘ਚ ਮਿਲੇ ਮਨੁੱਖੀ ਸਰੀਰ ਦੇ ਟੁਕੜੇ

TeamGlobalPunjab
1 Min Read

ਨਿਊਜ਼ ਡੈਸਕ : ਕਾਬੁਲ ਏਅਰ ਪੋਰਟ ‘ਤੇ ਅਫ਼ਗਾਨਿਸਤਾਨ ਛੱਡ ਕੇ ਭੱਜਣ ਵਾਲਿਆਂ ਦੀ ਭੀੜ ਦੇ ਅਮਰੀਕੀ ਜਹਾਜ਼ ਦੇ ਟਾਇਰਾਂ ‘ਤੇ ਬੈਠਣ ਦੀ ਵੀਡੀਓ ਤੋਂ ਇਕ ਦਿਨ ਬਾਅਦ ਹੀ ਅਮਰੀਕੀ ਏਅਰ ਫੋਰਸ ਨੇ ਦੱਸਿਆ ਕਿ ਲੈਂਡਿੰਗ ਤੋਂ ਬਾਅਦ ਉਨ੍ਹਾਂ ਨੂੰ ਲੈਂਡਿੰਗ ਗੀਅਰ ‘ਤੇ ਮਨੁੱਖੀ ਸਰੀਰ ਦੇ ਟੁੱਕੜੇ ਮਿਲੇ ਹਨ।

ਜਿਸ ਤੋਂ ਬਾਅਦ ਯੂਐਸ ਏਅਰ ਫੋਰਸ ਨੇ ਕਿਹਾ ਕਿ ਉਹ ਇਨ੍ਹਾਂ ਮਾਮਲਿਆਂ ਦੀ ਜਾਂਚ ਕਰੇਗੀ। ਹਵਾਈ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਸੋਮਵਾਰ ਨੂੰ ਕਾਬੁਲ ਦੇ ਹਵਾਈ ਅੱਡੇ ‘ਤੇ ਉਤਰਿਆ ਅਤੇ ਸੈਂਕੜੇ ਅਫਗਾਨ ਨਾਗਰਿਕਾਂ ਨਾਲ ਘਿਰਿਆ ਹੋਇਆ ਸੀ ਤੇ ਜਹਾਜ਼ ਦੇ ਆਲੇ-ਦੁਆਲੇ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਸਥਿਤੀ ਨੂੰ ਦੇਖਦਿਆਂ ਜਲਦ ਤੋਂ ਜਲਦ ਉਡਾਣ ਭਰਨ ਦਾ ਫੈਸਲਾ ਲਿਆ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਹਜ਼ਾਰਾਂ ਅਫਗਾਨ ਸੋਮਵਾਰ ਨੂੰ ਆਪਣੀ ਜਾਨ ਬਚਾਉਣ ਲਈ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਅਤੇ ਕੁਝ ਲੋਕ ਅਮਰੀਕੀ ਫੌਜੀ ਟਰਾਂਸਪੋਰਟ ਜਹਾਜ਼ ਨਾਲ ਲਟਕ ਗਏ ਤੇ ਜਦੋਂ ਉਸਨੇ ਉਡਾਣ ਭਰੀ ਇਹ ਹੇਂਠਾ ਡਿੱਗ ਗਏ, ਜਾਣਕਾਰੀ ਮੁਤਾਬਕ ਇਸ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ।

Share this Article
Leave a comment