Breaking News

ਪਾਕਿਸਤਾਨੀ ਏਅਰਲਾਈਨਜ਼ ਦਾ ਸਟਾਫ਼ ਲਈ ਅਜੀਬ ਫਰਮਾਨ, ‘ਫਲਾਈਟ ‘ਚ ਅੰਡਰਗਾਰਮੈਂਟ ਪਾਉਣੇ ਜ਼ਰੂਰੀ’

ਨਿਊਜ਼ ਡੈਸਕ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਨੇ ਜਹਾਜ਼ਾਂ ਦੇ ਕੈਬਿਨ ਕਰੂ ਮੈਂਬਰਾਂ ਲਈ ਅਜਿਹਾ ਅਜੀਬੋ-ਗਰੀਬ ਆਦੇਸ਼ ਜਾਰੀ ਕੀਤਾ ਹੈ, ਜੋ ਸੁਰਖੀਆਂ ‘ਚ ਆ ਗਿਆ ਹੈ। ਪੀਆਈਏ ਨੇ ਆਪਣੇ ਆਦੇਸ਼ਾਂ ‘ਚ ਸਾਰੇ ਮੈਂਬਰਾਂ ਨੂੰ ਸਹੀ ਢੰਗ ਨਾਲ ਕੱਪੜੇ ਪਾਉਣ ਅਤੇ ਖਾਸ ਤੌਰ ‘ਤੇ ਅੰਡਰਗਾਰਮੈਂਟਸ ਪਹਿਨਣ ਦੇ ਆਦੇਸ਼ ਦਿੱਤੇ ਹਨ।

ਇਸ ਤੋਂ ਇਲਾਵਾ ਗਰੂਮਿੰਗ ਅਧਿਕਾਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਪੀਆਈਏ ਦੇ ਜਨਰਲ ਮੈਨੇਜਰ ਆਮਿਰ ਬਸ਼ੀਰ ਵਲੋਂ ਜਾਰੀ ਆਦੇਸ਼ ਵਿੱਚ, ਜਹਾਜ਼ਾਂ ਦੇ ਸਾਰੇ ਸਟਾਫ ਨੂੰ ਉਡਾਣ ਦੌਰਾਨ ਖੁਦ ਨੂੰ ਸਹੀ ਅਤੇ ਰਸਮੀ ਤੌਰ ‘ਤੇ ਕੱਪੜੇ ਪਾਉਣ ਅਤੇ ਸਭ ਤੋਂ ਮਹੱਤਵਪੂਰਨ ਅੰਡਰਗਾਰਮੈਂਟਸ ਪਹਿਨਣ ਲਈ ਕਿਹਾ ਗਿਆ ਹੈ।

ਪਾਕਿਸਤਾਨੀ ਏਅਰਲਾਈਨਜ਼ ਨੇ ਅਜਿਹਾ ਨਿਯਮ ਇਸ ਲਈ ਬਣਾਇਆ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਕੱਪੜਿਆਂ ਅਤੇ ਖਰਾਬ ਪਹਿਰਾਵੇ ਕਾਰਨ ਸੰਸਥਾ ਦਾ ਅਕਸ ਖਰਾਬ ਹੋ ਜਾਂਦਾ ਹੈ ਅਤੇ ਦੁਨੀਆ ਭਰ ‘ਚ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਪੀਆਈਏ ਦੇ ਮੁਤਾਬਕ ਇਸ ਉਪਾਅ ਲਈ ਇਹ ਜ਼ਰੂਰੀ ਹੈ ਕਿ ਡਿਊਟੀ ਦੇ ਨਾਲ-ਨਾਲ ਏਅਰਲਾਈਨਜ਼ ਦੇ ਸਾਰੇ ਮੈਂਬਰ ਕੱਪੜਿਆਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਅੰਡਰਗਾਰਮੈਂਟਸ ਜ਼ਰੂਰ ਪਹਿਨਣ।

ਆਮਿਰ ਬਸ਼ੀਰ ਮੁਤਾਬਕ, ‘ਇਹ ਨਿਯਮ ਕੈਬਿਨ ਕਰੂ ਦੇ ਸਾਰੇ ਮਰਦਾਂ ਅਤੇ ਔਰਤਾਂ ਲਈ ਹਨ। ਉਨ੍ਹਾਂ ਨੂੰ ਰਸਮੀ ਢੰਗ ਨਾਲ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜੋ ਦੇਸ਼ ਦੇ ਸੱਭਿਆਚਾਰ ਅਤੇ ਰੀਤੀ-ਰਿਵਾਜਾਂ ਦੇ ਮੁਤਾਬਕ ਹੋਣ।’

ਐਨਾ ਹੀ ਨਹੀਂ, ਪੀਆਈਏ ਨੇ ਗਰੂਮਿੰਗ ਅਧਿਕਾਰੀਆਂ ਨੂੰ ਕੈਬਿਨ ਕਰੂ ਮੈਂਬਰਾਂ ਦੇ ਕੱਪੜਿਆਂ ‘ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਗਰੂਮਿੰਗ ਅਫ਼ਸਰਾਂ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਕੈਬਿਨ ਕਰੂ ਦਾ ਕੋਈ ਮੈਂਬਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇਣੀ ਪਵੇਗੀ, ਜਿਸ ਤੋਂ ਬਾਅਦ ਉਸ ਮੈਂਬਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

Fifa World Cup 2022 :ਫੀਫਾ ਵਿਸ਼ਵ ਕੱਪ: ਟਿਊਨੀਸ਼ੀਆ ਨੇ ਫਰਾਂਸ ਨੂੰ ਦਿੱਤਾ ਵੱਡਾ ਝਟਕਾ, ਮੌਜੂਦਾ ਚੈਂਪੀਅਨ ਨੂੰ 1-0 ਨਾਲ ਹਰਾਇਆ

FIFA World Cup 2022: ਫੀਫਾ ਵਿਸ਼ਵ ਕੱਪ ‘ਚ ਟਿਊਨੀਸ਼ੀਆ ਨੇ ਗਰੁੱਪ ਡੀ ਦੇ ਮੈਚ (ਟਿਊਨੀਸ਼ੀਆ …

Leave a Reply

Your email address will not be published. Required fields are marked *