ਸਿਹਤਮੰਦ ਰਹਿਣ ਲਈ ਬੇਹੱਦ ਜ਼ਰੂਰੀ ਹਨ ਇਹ ਪੌਸ਼ਟਿਕ ਤੱਤ, ਜਾਣੋ ਇਨ੍ਹਾਂ ਦੇ ਮੁੱਖ ਸਰੋਤਾਂ ਬਾਰੇ

TeamGlobalPunjab
4 Min Read

ਨਿਊਜ਼ ਡੈਸਕ : ਸਿਹਤਮੰਦ ਰਹਿਣ ਲਈ ਸਰੀਰ ਨੂੰ ਕਈ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਜਿਸ ਨਾਲ ਸਰੀਰ ਬਿਮਾਰੀਆਂ ਦੇ ਨਾਲ ਲੜਨ ਦੇ ਯੋਗ ਬਣਦਾ ਹੈ। ਸਿਹਤ ਦੀਆਂ ਕਈ ਕਿਸਮਾਂ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਨਿਯਮਤ ਤੌਰ ‘ਤੇ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਹਰ ਇੱਕ ਪੌਸ਼ਟਿਕ ਤੱਤ ਦਾ ਸਰੀਰ ‘ਚ ਆਪਣਾ-ਆਪਣਾ ਮਹੱਤਵ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਖਾਸ ਵਿਟਾਮਿਨਾਂ ਅਤੇ ਉਨ੍ਹਾਂ ਦੇ ਸਰੋਤਾਂ ਬਾਰੇ ਦੱਸਣ ਜਾ ਰਹੇ ਹਾਂ। ਆਓ ਵਿਸਥਾਰ ਨਾਲ ਜਾਣਦੇ ਹਾਂ ਇਨ੍ਹਾਂ ਖਾਸ ਵਿਟਾਮਿਨਾਂ ਅਤੇ ਉਨ੍ਹਾਂ ਦੇ ਮੁੱਖ ਸਰੋਤਾਂ ਬਾਰੇ…

ਵਿਟਾਮਿਨ-ਡੀ

ਵਿਟਾਮਿਨ-ਡੀ ਦਾ ਮੁੱਖ ਸਰੋਤ ਸੂਰਜ ਦੀਆਂ ਕਿਰਨਾਂ ਮੰਨੀਆਂ ਜਾਂਦੀਆਂ ਹਨ। ਇਹ ਕਿਰਨਾਂ ਸਵੇਰੇ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਵੇਲੇ ਸਰੀਰ ਨੂੰ ਵਿਟਾਮਿਨ-ਡੀ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਵਿਟਾਮਿਨ-ਡੀ ਦੁੱਧ ਅਤੇ ਅੰਡੇ ਦੀ ਜ਼ਰਦੀ ਵਿੱਚ ਵੀ ਪਾਇਆ ਜਾਂਦਾ ਹੈ। ਵਿਟਾਮਿਨ-ਡੀ ਹੱਡੀਆਂ ਦੀ ਮਜ਼ਬੂਤੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਵਿਟਾਮਿਨ-ਏ

- Advertisement -

ਵਿਟਾਮਿਨ-ਏ ਪ੍ਰਮੁੱਖ ਪੌਸ਼ਟਿਕ ਤੱਤਾਂ ਵਿਚੋਂ ਇਕ ਮੰਨਿਆ ਜਾਂਦਾ ਹੈ ਅਤੇ ਸਾਡੀ ਸਿਹਤ ਲਈ ਕਈ ਪ੍ਰਕਾਰ ਤੋਂ ਫਾਇਦੇਮੰਦ ਵੀ ਹੈ। ਵਿਟਾਮਿਨ-ਏ ਦੇ ਮੁੱਖ ਸਰੋਤ ਬ੍ਰੋਕਲੀ, ਸੰਤਰੇ ਅਤੇ ਦੁੱਧ ਆਦਿ ਹਨ। ਇਹ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨਾਲ-ਨਾਲ ਅੱਖਾਂ ਅਤੇ ਚਮੜੀ ਦੇ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਵਿਟਾਮਿਨ-ਬੀ6

ਵਿਟਾਮਿਨ-B6 ਵੀ ਸਿਹਤ ਲਈ ਇਕ ਜ਼ਰੂਰੀ ਪੌਸ਼ਟਿਕ ਤੱਤ ਮੰਨਿਆ ਜਾਂਦਾ ਹੈ। ਸਰੀਰ ‘ਚ ਇਸ ਪੌਸ਼ਟਿਕ ਤੱਤ ਦੀ ਕਮੀ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵਿਟਾਮਿਨ-ਬੀ6 ਮੁੱਖ ਤੌਰ ‘ਤੇ ਨਟਸ, ਲਾਲ ਮੀਟ, ਮੱਛੀ, ਅੰਡੇ ਅਤੇ ਪਾਲਕ ਵਿਚ ਪਾਇਆ ਜਾਂਦਾ ਹੈ। ਵਿਟਾਮਿਨ-ਬੀ6 ਦਿਮਾਗ ਦੀ ਕਾਰਜਸ਼ੀਲਤਾ ਨੂੰ ਵਧਾਉਣ, ਦਿਮਾਗੀ ਪ੍ਰਣਾਲੀ ਨੂੰ ਸਹੀ ਤਰ੍ਹਾਂ ਕੰਮ ਕਰਨ ਅਤੇ ਲਾਲ ਲਹੂ ਦੇ ਸੈੱਲਾਂ ਦਾ ਨਿਰਮਾਣ ਕਰਨ ‘ਚ ਮਦਦਗਾਰ ਹੁੰਦਾ ਹੈ।

ਵਿਟਾਮਿਨ-ਬੀ12

ਲਾਲ ਖੂਨ ਦੇ ਸੈੱਲਾਂ ਅਤੇ ਨਰਵਸ (ਦਿਮਾਗੀ) ਪ੍ਰਣਾਲੀ ਨੂੰ ਕੰਮ ਕਰਨ ਲਈ ਵਿਟਾਮਿਨ ਬੀ 12 ਦਾ ਸੇਵਨ ਇਕ ਪ੍ਰਮੁੱਖ ਪੌਸ਼ਟਿਕ ਤੱਤ ਹੈ। ਵਿਟਾਮਿਨ-ਬੀ12  ਅੰਡੇ ਅਤੇ ਚਿਕਨ ‘ਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਪੌਸ਼ਟਿਕ ਤੱਤ ਸਿਹਤ ‘ਤੇ ਵੀ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ।

- Advertisement -

ਵਿਟਾਮਿਨ-ਸੀ

ਵਿਟਾਮਿਨ-ਸੀ ਇਕ ਅਜਿਹਾ ਵਿਟਾਮਿਨ ਹੈ ਜੋ ਐਂਟੀਆਕਸੀਡੈਂਟ ਵਜੋਂ ਕੰਮ ਕਰਦਾ ਹੈ ਅਤੇ ਸਰੀਰ ਦੀਆਂ ਵੱਖ-ਵੱਖ ਕਾਰਜ ਪ੍ਰਣਾਲੀਆਂ ਨੂੰ ਸਿਹਤਮੰਦ ਰੱਖਦਾ ਹੈ। ਇਹ ਸਾਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਇਹ ਮੁੱਖ ਤੌਰ ‘ਤੇ ਨਿੰਬੂ, ਟਮਾਟਰ, ਸੰਤਰੇ ਅਤੇ ਪਾਲਕ ਵਿਚ ਪਾਇਆ ਜਾਂਦਾ ਹੈ। ਵਿਟਾਮਿਨ-ਸੀ ਦਾ ਸੇਵਨ ਚਮੜੀ, ਦੰਦਾਂ ਅਤੇ ਹੱਡੀਆਂ ਦੀ ਮਜ਼ਬੂਤੀ ਲਈ ਮਹੱਤਵਪੂਰਨ ਹੁੰਦਾ ਹੈ।

ਵਿਟਾਮਿਨ-ਈ

ਵਿਟਾਮਿਨ-ਈ ਇਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਸਾਨੂੰ ਕਣਕ, ਬ੍ਰੋਕਲੀ, ਬਦਾਮ ਵਿਚ ਅਸਾਨੀ ਨਾਲ ਉਪਲਬਧ ਹੁੰਦਾ ਹੈ। ਇਹ ਲਾਲ ਲਹੂ ਦੇ ਸੈੱਲਾਂ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਸੈੱਲਾਂ ਦੇ ਨੁਕਸਾਨ ਨੂੰ ਰੋਕਦਾ ਹੈ। ਇਸ ਤੋਂ ਇਲਾਵਾ ਵਿਟਾਮਿਨ-ਈ ਅਲਫਾ ਟੋਕੋਫੇਰੋਲ ਦਾ ਇੱਕ ਰੂਪ ਹੈ ਜੋ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।

ਫੋਲਿਕ ਐਸਿਡ

ਇਨ੍ਹਾਂ ਵਿਟਾਮਿਨਾਂ ਤੋਂ ਇਲਾਵਾ ਸਰੀਰ ਨੂੰ ਫੋਲਿਕ ਐਸਿਡ ਦੀ ਵੀ ਸਖ਼ਤ ਜ਼ਰੂਰਤ ਹੁੰਦੀ ਹੈ। ਫੋਲਿਕ ਐਸਿਡ  ਸਟ੍ਰਾਬੇਰੀ, ਕੀਵੀ, ਬ੍ਰੋਕਲੀ ਅਤੇ ਅੰਗੂਰ ਵਿੱਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਨਿਯਮਿਤ ਤੌਰ ‘ਤੇ ਇਨ੍ਹਾਂ ਫਲਾਂ ਦਾ ਸੇਵਨ ਕਰਨ ਨਾਲ ਜ਼ਰੂਰੀ ਫੋਲਿਕ ਐਸਿਡ ਦੀ ਭਰਪੂਰ ਮਾਤਰਾ ‘ਚ ਪ੍ਰਾਪਤੀ ਹੁੰਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

know-what-are-the-essential-nutrition-for-health-to-stay-healthy/articleshow/75243640.cms

Share this Article
Leave a comment