ਟੋਕੀਓ: ਇਸ ਸਮੇਂ ਦੁਨੀਆ ਭਰ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਬਹਿਸ ਛਿੜੀ ਹੈ। ਜ਼ਿਆਦਾਤਰ ਲੋਕ ਮੰਨਦੇ ਹਨ ਕਿ ਕੋਈ ਵੀ ਟੈਕਨਾਲਾਜੀ, ਇਨਸਾਨਾਂ ਨੂੰ ਪੂਰੀ ਤਰ੍ਹਾਂ ਰਿਪਲੇਸ ਨਹੀਂ ਕਰ ਸਕੇਗੀ। ਇਸ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਜਾਪਾਨ ਦੇ ਇੱਕ ਹੋਟਲ ਨੇ ਠੀਕ ਕੰਮ ਨਾ ਕਰਨ ‘ਤੇ ਆਪਣੇ ਹੋਟਲ ਦੇ 123 ਰੋਬੋਟਸ ਨੂੰ ਨੌਕਰੀ ਤੋਂ ਕੱਢ ਦਿੱਤਾ। ਜਾਪਾਨ ਦਾ ‘ਹੇਨ ਨਾ’ ਦੁਨੀਆ ਦਾ ਪਹਿਲਾ ਹੋਟਲ ਹੈ ਜਿੱਥੇ ਲੋਕਾਂ ਦੀ ਸਹੂਲਤ ਲਈ 243 ਰੋਬੋਟ ਰੱਖੇ ਗਏ ਸਨ। ਇਸਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ ਵਿੱਚ ਵੀ ਦਰਜ ਹੈ ਪਰ ਹੋਟਲ ਨੂੰ ਲੱਗਿਆ ਕਿ ਰੋਬੋਟਸ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾ ਰਹੇ। ਯਾਨੀ ਜਿੱਥੇ ਮੰਨਿਆ ਜਾ ਰਿਹਾ ਸੀ ਕਿ ਰੋਬੋਟਸ ਦੇ ਆ ਜਾਣ ਤੋਂ ਬਾਅਦ ਇਨਸਾਨਾਂ ਦੀ ਨੌਕਰੀ ਖਤਰੇ ਵਿੱਚ ਪੈ ਸਕਦੀ ਹੈ ਉਥੇ ਹੀ ਆਪਣੇ ਆਪ ਰੋਬੋਟਸ ਦੀ ਨੌਕਰੀ ਵੀ ਸੁਰੱਖਿਅਤ ਨਹੀਂ।
ਘਰਾੜੇ ਆਉਂਦੇ ਹੀ ਗੈਸਟ ਨੂੰ ਜਗਾ ਦਿੰਦੇ ਹਨ
ਏਜੰਸੀ ਦੇ ਮੁਤਾਬਕ ਹੋਟਲ ਵਿੱਚ ਆਉਣ ਵਾਲੇ ਗੈਸਟ ਨੂੰ ਸ਼ਿਕਾਇਤ ਸੀ ਕਿ ਘਰਾੜੇ ਲੈਂਦੇ ਹੀ ਰੋਬੋਟ ਉਨ੍ਹਾਂ ਨੂੰ ਜਗਾ ਦਿੰਦੇ ਹਨ। ਗੈਸਟ ਦੇ ਨਾਲ ਅਜਿਹਾ ਰਾਤ ਵਿੱਚ ਕਈ ਵਾਰ ਹੁੰਦਾ ਹੈ।ਗੇਸਟ ਦੀ ਸ਼ਿਕਾਇਤ ਸੀ ਕਿ ਘਰਾੜੇ ਲੈਂਦੇ ਹੀ ਰੋਬੋਟਸ ਦਾ ਆਟੋ ਸੈਂਸਰ ਕੰਮ ਕਰਨ ਲਗਦਾ ਹੈ ਅਤੇ ਰੋਬੋਟਸ ਨੀਂਦ ਤੋਂ ਉਠਾ ਕੇ ਪੁੱਛਦੇ ਸਨ ਤੁਸੀਂ ਜੋ ਕਿਹਾ ਇੱਕ ਵਾਰ ਫਿਰ ਤੋਂ ਬੋਲੋਗੇ ?
ਆਸਾਨ ਕੰਮ ਵੀ ਨਹੀਂ ਕਰਦੇ ਰੋਬੋਟਸ
ਹੋਟਲ ਵਿੱਚ ਰੁਕਣ ਵਾਲੇ ਗੈਸਟ ਨੇ ਦੱਸਿਆ ਕਿ ਉੱਥੇ ਤਾਇਨਾਤ ਰੋਬੋਟਸ ਨੂੰ ਚੂਰੀ ਨਾਮ ਤੋਂ ਬੁਲਾਉਂਦੇ ਹਨ। ਚੂਰੀ ਛੋਟੇ – ਮੋਟੇ ਕੰਮ ਵੀ ਕਈ ਵਾਰ ਨਹੀਂ ਕਰ ਪਾਉਂਦੇ। ਰੋਬੋਟਸ ਨੂੰ ਲਾਈਟ ਜਾਂ AC ਬੰਦ ਕਰਨ ਨੂੰ ਕਹੋ, ਤਾਂ ਵੀ ਉਹ ਨਹੀਂ ਸੁਣਦੇ।
2015 ਵਿੱਚ ਇਹ ਹੋਟਲ ਜਾਪਾਨ ਦੇ ਸਾਸੇਬੋ ਵਿੱਚ ਖੋਲਿਆ ਗਿਆ ਸੀ ਇਸਨੂੰ ਕਾਫ਼ੀ ਪ੍ਰਸਿੱਧੀ ਵੀ ਮਿਲੀ ਸੀ। ਸ਼ੁਰੂਆਤ ਵਿੱਚ ਹੋਟਲ ‘ਚ 80 ਰੋਬੋਟ ਰੱਖੇ ਗਏ ਸਨ ਬਾਅਦ ਵਿੱਚ ਇਹਨਾਂ ਦੀ ਗਿਣਤੀ ਤਿੱਗਣੀ ਹੋ ਗਈ। ਹੋਟਲ ਦੀ ਵੈਬਸਾਈਟ ਦੇ ਜਨਰਲ ਕਾਨਸੈਪਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੈ ਕਿ ਕਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਕੇ ਉਹ ਆਪਣੇ ਲੋਕਾਂ ਦੀ ਮਦਦ ਕਰਦੇ ਹਨ। ਉਧਰ ਹੋਟਲ ਮਾਲਕ ਦਾ ਕਹਿਣਾ ਹੈ ਕਿ ਹੋਟਲ ‘ਚ ਰੋਬੋਟ ਰੱਖਣ ਦਾ ਆਈਡੀਆ ਉਸ ਦਾ ਨਹੀਂ ਸੀ।
ਮੈਨੇਜ਼ਰਾਂ ਨੇ ਦੱਸਿਆ ਕਿ ਖ਼ਰਾਬ ਰਿਪੋਰਟ ਆਉਣ ਕਾਰਨ ਪੂਰੇ ਹੋਟਲ ਵਿੱਚੋਂ ਰੋਬੋਟ ਨੂੰ ਹਟਾ ਦਿੱਤਾ ਗਿਆ ਹੈ। ਇਸ ‘ਚ ਰਿਸੈਪਸ਼ਨ ‘ਤੇ ਖੜ੍ਹੇ ਰੋਬੋਟ ਨੂੰ ਵੀ ਹਟਾ ਦਿੱਤਾ ਹੈ ਕਿਉਂਕਿ ਉਹ ਗੈਸਟ ਨੂੰ ਫਲਾਈਟਸ ਦਾ ਸ਼ੈਡਿਊਲ ਤੇ ਹੋਰ ਸੁਵਿਧਾਵਾਂ ਮੁਹੱਈਆ ਨਹੀਂ ਕਰਵਾ ਪਾ ਰਹੇ ਸੀ।
ਹੋਟਲ ਸਟਾਫ ਦੇ ਬੇਕਾਬੂ ਹੋਏ ਰੋਬੋਟਾਂ ਨੇ ਪਾਇਆ ਭੜਥੂ, 123 ਨੂੰ ਕੀਤਾ ਬਰਖਾਸਤ

Leave a Comment
Leave a Comment