ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਭਾਂਵੇ ਨਵੇਂ ਸਾਲ ਚ ਹੋਰ ਵਧ ਗਈਆਂ ਨੇ, ਪਰ ਉਸ ਦੀ ਗੋਦ ਲਈ ਧੀ ਅਤੇ ਫਿਲਮਾਂ ਚ ਉਸਦੀ ਕੋ-ਸਟਾਰ ਰਹੀ ਹਨੀਪ੍ਰੀਤ ਨੂੰ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਹਨੀਪ੍ਰੀਤ ਨੂੰ ਜੇਲ ਚ ਵੱਡੀ ਸੁਵਿਧਾ ਦੇਣ ਲਈ ਰਾਜ਼ੀ ਹੋ ਗਈ ਹੈ। ਅੰਬਾਲਾ ਸੈਂਟਰਲ ਜੇਲ ਚ ਬੰਦ ਹਨੀਪ੍ਰੀਤ ਨੂੰ ਹੁਣ ਮੋਬਾਇਲ ਤੋਂ ਕਾਲਿੰਗ ਦੀ ਸੁਵਿਧਾ ਦੇ ਦਿੱਤੀ ਗਈ ਹੈ। ਹਨੀਪ੍ਰੀਤ ਨੇ ਜੇਲ ਚ ਫੋਨ ਤੇ ਗੱਲ ਕਰਨ ਦੀ ਸੁਵਿਧਾ ਦਿੱਤੇ ਜਾਣ ਲਈ ਹਾਈ ਕੋਰਟ ਚ ਅਰਜ਼ੀ ਦਾਖਲ ਕੀਤੀ ਸੀ।
ਹਨੀਪ੍ਰੀਤ ਨੇ ਨਵੰਬਰ 2018 ਵਿੱਚ ਪਟੀਸ਼ਨ ਦਾਇਰ ਕਰ ਜੇਲ ਤੋਂ ਮੋਬਾਇਲ ਤੇ ਕਾਲਿੰਗ ਦੀ ਸੁਵਿਧਾ ਦਿੱਤੇ ਜਾਣ ਤੇ ਮੋਹਰ ਲਗਾਈ ਸੀ। ਹਨੀਪ੍ਰੀਤ ਨੇ ਪਟੀਸ਼ਨ ‘ਚ ਕਿਹਾ ਸੀ ਕਿ ਉਹ ਮੋਬਾਇਲ ਫੋਨ ਰਾਹੀਂ ਆਪਣੇ ਭਰਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਗੱਲ ਕਰਨਾ ਚਾਹੁੰਦੀ ਹੈ। ਹਾਈ ਕੋਰਟ ਨੇ ਹਨੀਪ੍ਰੀਤ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਤੇ ਉਸ ਨੂੰ ਹਰ ਰੋਜ਼ ਸਿਰਫ 5 ਮਿੰਟ ਆਪਣੇ ਭਰਾ ਤੇ ਪਰਿਵਾਰਕ ਮੈਂਬਰਾਂ ਗੱਲ ਕਰਨ ਦੀ ਮਨਜ਼ੂਰੀ ਦੇ ਦਿੱਤੀ।
ਜ਼ਿਕਰਯੋਗ ਹੈ ਕਿ ਹਰਿਆਣਾ ਦੀਆਂ ਜੇਲਾਂ ਵਿੱਚ ਕੈਦੀਆਂ ਲਈ ਪ੍ਰਿਜ਼ਨ ਇਨਮੇਟ ਕਾਲਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ। ਜਿਸ ਨਾਲ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਰੋਜ਼ਾਨਾ 5 ਮਿੰਟ ਗੱਲ ਕਰ ਸਕਦੇ ਹਨ।
ਰਾਮ ਰਹੀਮ ਦੀ ਧੀ ਹਨੀਪ੍ਰੀਤ ਨੂੰ ਵੱਡੀ ਰਾਹਤ, ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

Leave a Comment
Leave a Comment