‘ਗਦਰ 2’ ਦੇ ਸੈੱਟ ‘ਤੇ ਸਨੀ ਦਿਓਲ ਨੇ ਮਚਾ ਦਿੱਤਾ ਹੋਲੀ ਦਾ ਖੂਬ ਹੰਗਾਮਾ, ਟੀਮ ਦੇ ਚਿਹਰੇ ਕੀਤੇ ਲਾਲ-ਪੀਲੇ – ਦੇਖੋ ਵੀਡੀਓ

TeamGlobalPunjab
2 Min Read

ਨਵੀਂ ਦਿੱਲੀ- ਸਨੀ ਦਿਓਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਹੀ ਹੈ। ਇਸ ਵੀਡੀਓ ‘ਚ ਸੰਨੀ ਦਾ ਹੋਲੀ ਖੇਡਣ ਦਾ ਅੰਦਾਜ਼ ਕਾਫੀ ਹਿੱਟ ਹੋ ਰਿਹਾ ਹੈ। ਇਹ ਵੀਡੀਓ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਗਦਰ 2 ਦੇ ਸੈੱਟ ਦਾ ਹੈ। ਇਸ ਵੀਡੀਓ ‘ਚ ਉਹ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਅਤੇ ਉਨ੍ਹਾਂ ਦੇ ਬੇਟੇ ਅਤੇ ਅਭਿਨੇਤਾ ਉਤਕਰਸ਼ ਸ਼ਰਮਾ ‘ਤੇ ਰੰਗ ਲਗਾਉਣਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ‘ਚ ਸੰਨੀ ਦਿਓਲ ਹੋਲੀ ਦੀ ਮਸਤੀ ‘ਚ ਨਜ਼ਰ ਆ ਰਹੇ ਹਨ ਅਤੇ ਖੂਬ ਮਸਤੀ ਕਰ ਰਹੇ ਹਨ। ਪ੍ਰਸ਼ੰਸਕ ਨਾ ਸਿਰਫ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ, ਸਗੋਂ ਕਾਫੀ ਕੁਮੈਂਟ ਵੀ ਕਰ ਰਹੇ ਹਨ।

- Advertisement -

ਗਦਰ 2 ਦੇ ਸੈੱਟ ਤੋਂ ਹੋਲੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਅਨਿਲ ਸ਼ਰਮਾ ਨੇ ਲਿਖਿਆ, ‘ਕੁਝ ਪਲ ਹਮੇਸ਼ਾ ਲਈ ਰਹਿੰਦੇ ਹਨ ਅਤੇ ਜ਼ਿੰਦਗੀ ‘ਚ ਰੰਗ ਫੈਲਾਉਂਦੇ ਹਨ। ਇਹ ਉਹੀ ਪਲ ਹਨ, ਉਹੀ ਰੰਗ ਹਨ, ਜੋ ਹਮੇਸ਼ਾ ਰਹਿਣਗੇ। ਤਾਰਾ ਸਿੰਘ ਤੇ ਜੀਤ ਨਾਲ ਰੰਗੀਨ ਰੰਗਾਂ ਵਿੱਚ ਰੰਗੇ ਪਲ। ਗਦਰ 2 ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਮੁਬਾਰਕਾਂ।’ ਸੰਨੀ ਦਿਓਲ ਦੇ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਗਦਰ 2 ਦੀ ਸ਼ੂਟਿੰਗ ਇਨ੍ਹੀਂ ਦਿਨੀਂ ਜ਼ੋਰਾਂ ‘ਤੇ ਹੈ। ਫਿਲਮ ‘ਚ ਤਾਰਾ ਸਿੰਘ ਅਤੇ ਸਕੀਨਾ ਦੀ ਵਾਪਸੀ ਹੋ ਰਹੀ ਹੈ। ਫਿਲਮ ‘ਚ ਵੱਖਰਾ ਐਕਸ਼ਨ ਦੇਖਣ ਨੂੰ ਮਿਲੇਗਾ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ‘ਗਦਰ’ 2001 ‘ਚ ਰਿਲੀਜ਼ ਹੋਈ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ। 19 ਕਰੋੜ ਦੇ ਬਜਟ ‘ਚ ਬਣੀ ਇਸ ਫਿਲਮ ਨੇ ਕਰੀਬ 133 ਕਰੋੜ ਦਾ ਕਾਰੋਬਾਰ ਕੀਤਾ ਸੀ। ਸੰਨੀ ਦਿਓਲ ਯਕੀਨੀ ਤੌਰ ‘ਤੇ ਉਹੀ ਸਫਲਤਾ ਇੱਕ ਵਾਰ ਫਿਰ ਦੁਹਰਾਉਣ ਦੀ ਕੋਸ਼ਿਸ਼ ਕਰਨਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment