BYJU’S ਨੇ ਸ਼ਾਹਰੁਖ਼ ਖ਼ਾਨ ਵਾਲੇ ਆਪਣੇ ਸਾਰੇ ਵਿਗਿਆਪਨਾਂ ‘ਤੇ ਲਗਾਈ ਰੋਕ

TeamGlobalPunjab
2 Min Read

ਮੁੰਬਈ : ‘ਕੋਰਡੇਲੀਆ ਕਰੂਜ਼ ਸ਼ਿੱਪ’ ‘ਚ ਰੇਵ ਪਾਰਟੀ ਦੌਰਾਨ ਡਰੱਗਜ਼ ਲੈਣ ਦੇ ਮਾਮਲੇ ਵਿੱਚ ਫਸੇ ਆਰੀਅਨ ਖਾਨ ਦੇ ਕੇਸ ਨੇ ਹੁਣ ਉਸਦੇ ਪਿਤਾ ਸ਼ਾਹਰੁਖ ਖਾਨ ਦੇ ਪੇਸ਼ੇ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਲਰਨਿੰਗ ਐਪ ਬਾਈਜੂ (BYJU’S) ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਸਾਰੇ ਇਸ਼ਤਿਹਾਰਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੰਨਾ ਹੀ ਨਹੀਂ, ਸ਼ਾਹਰੁਖ ਦੇ ਪ੍ਰੀ-ਬੁਕਿੰਗ ਵਿਗਿਆਪਨ ਦੀ ਰਿਲੀਜ਼ਿੰਗ ਵੀ ਨਹੀਂ ਕੀਤੀ ਜਾ ਰਹੀ ਹੈ।

ਬਾਈਜੂ ਸ਼ਾਹਰੁਖ਼ ਖ਼ਾਨ ਦੇ ਸਪਾਂਸਰਸ਼ਿਪ ਸੌਦਿਆਂ ਵਿੱਚ ਸਭ ਤੋਂ ਵੱਡਾ ਬ੍ਰਾਂਡ ਹੈ। ਸ਼ਾਹਰੁਖ ਇਸ ਬ੍ਰਾਂਡ ਦੀ ਐਡਵਰਟਾਈਜ਼ਮੈਂਟ ਕਰਨ ਲਈ 3 ਤੋਂ 4 ਕਰੋੜ ਰੁਪਏ ਸਾਲਾਨਾ ਪ੍ਰਾਪਤ ਕਰਦੇ ਸਨ। ਉਹ 2017 ਤੋਂ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ।

ਵੱਡੀ ਗੱਲ ਇਹ ਕਿ ਬਾਈਜੂ ਨੇ ਆਪਣੇ ਟਵਿੱਟਰ ਅਤੇ ਫੇਸਬੁੱਕ ਅਕਾਊਂਟ ‘ਤੋਂ ਵੀ ਸ਼ਾਹਰੁਖ਼ ਖ਼ਾਨ ਵਾਲੀਆਂ ਸਾਰੀਆਂ ਪੋਸਟਾਂ ਹਟਾ ਦਿੱਤੀਆਂ ਹਨ।

 

- Advertisement -

ਇਸ਼ਤਿਹਾਰਾਂ ਤੇ ਪਾਬੰਦੀ ਲਗਾਉਣ ਦਾ ਸਭ ਤੋਂ ਵੱਡਾ ਕਾਰਨ ਇਸ ਮਸ਼ਹੂਰ ਐਜੂਟੈਕ ਐਪ ਦਾ ਆਉਣ ਵਾਲਾ ‘ਆਈਪੀਓ’ ਮੰਨਿਆ ਜਾ ਰਿਹਾ ਹੈ, ਜਿਸਦੇ ਲਈ ਉਹ ਆਪਣੀ ਬ੍ਰਾਂਡ ਵੈਲਯੂ ਬਾਰੇ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ । ਫਿਲਹਾਲ, ਇਹ ਸਪੱਸ਼ਟ ਨਹੀਂ ਹੈ ਕਿ ਕੀ ਬਾਈਜੂ ਨੇ ਆਰੀਅਨ ਦੇ ਮਾਮਲੇ ਦੇ ਸੰਬੰਧ ਵਿੱਚ ਸ਼ਾਹਰੁਖ ਖਾਨ ਦੇ ਨਾਲ ਬ੍ਰਾਂਡ ਅੰਬੈਸਡਰ ਦਾ ਕਰਾਰ ਖਤਮ ਕਰਨ ਦਾ ਫੈਸਲਾ ਕੀਤਾ ਹੈ ਜਾਂ ਨਹੀਂ।

ਦਰਅਸਲ ਆਰੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਦੀ ਟ੍ਰੋਲਿੰਗ ਸ਼ੁਰੂ ਹੋ ਗਈ। ਲੋਕਾਂ ਨੇ ਉਨ੍ਹਾਂ ਸਾਰੇ ਬ੍ਰਾਂਡਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀ ਮਸ਼ਹੂਰੀ ਸ਼ਾਹਰੁਖ ਦੁਆਰਾ ਕੀਤੀ ਜਾਂਦੀ ਹੈ । ਸੋਸ਼ਲ ਮੀਡੀਆ ‘ਤੇ, ਲੋਕ ਬਾਈਜੂ ਨੂੰ ਸਵਾਲ ਪੁੱਛ ਰਹੇ ਸਨ ਕਿ ਸ਼ਾਹਰੁਖ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਕੰਪਨੀ ਕੀ ਸੰਦੇਸ਼ ਦੇ ਰਹੀ ਹੈ? ਕੀ ਅਦਾਕਾਰ ਇਹ ਸਭ ਕੁਝ ਆਪਣੇ ਬੇਟੇ ਨੂੰ ਸਿਖਾਉਂਦੇ ਹਨ?

ਬਾਈਜੂ ਤੋਂ ਇਲਾਵਾ ਸ਼ਾਹਰੁਖ਼ ਆਈਸੀਆਈਸੀਆਈ ਬੈਂਕ, ਰਿਲਾਇੰਸ ਜਿਓ, ਐਲਜੀ, ਦੁਬਈ ਟੂਰਿਜ਼ਮ, ਹੁੰਡਈ ਵਰਗੀਆਂ ਲਗਭਗ 40 ਕੰਪਨੀਆਂ ਲਈ ਵਿਗਿਆਪਨ ਕਰਦੇ ਹਨ।

Share this Article
Leave a comment