ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣਾ ਅਚਾਨਕ ਨਹੀਂ ਹੋਇਆ ਤੈਅ, ਰਾਤ ਨੂੰ ਹੀ ਬਣ ਗਈ ਸੀ ਯੋਜਨਾ!

TeamGlobalPunjab
2 Min Read

ਚੰਡੀਗੜ੍ਹ: ਦਿੱਲੀ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 26 ਜਨਵਰੀ ਨੂੰ ਕਈ ਪ੍ਰਦਰਸ਼ਨਕਾਰੀਆਂ ਦਾ ਟਰੈਕਟਰ ਪਰੇਡ ਦੇ ਤੈਅ ਰੂਟ ‘ਤੇ ਨਾ ਜਾ ਕੇ ਲਾਲ ਕਿਲ੍ਹੇ ਵੱਲ ਜਾਣਾ ਅਤੇ ਉੱਥੇ ਪਹੁੰਚ ਕੇ ਕੇਸਰੀ ਝੰਡਾ ਫਹਿਰਾਉਣ ਦਾ ਪ੍ਰੋਗਰਾਮ ਅਚਾਨਕ ਪਰੇਡ ਦੌਰਾਨ ਤੈਅ ਨਹੀਂ ਹੋਇਆ।

ਇਸ ਦੀ ਪਲਾਨਿੰਗ ਰਾਤ ਨੂੰ ਹੀ ਕਰ ਲਈ ਗਈ ਸੀ ਜਦੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਪੁਲਿਸ ਅਤੇ ਕਿਸਾਨ ਸੰਯੁਕਤ ਮੋਰਚੇ ਵੱਲੋਂ ਦਿਤੇ ਗਏ ਰੋਡ ‘ਤੇ ਆਪਣਾ ਮਾਰਚ ਨਹੀਂ ਕੱਢਾਂਗੇ ਤਾਂ ਇਸ ਦੌਰਾਨ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਵਰਗੇ ਲੋਕਾਂ ਨੇ ਕਿਸਾਨਾਂ ਦੀ ਸਟੇਜ ‘ਤੇ ਕਬਜ਼ਾ ਕਰ ਲਿਆ ਸੀ।

ਕਿਸਾਨਾਂ ਦੀ ਸਟੇਜ ਤੋਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਕਿਸਾਨ ਲੀਡਰਾਂ ਵੱਲੋਂ ਤੈਅ ਕੀਤੇ ਗਏ ਰੋਡ ਮੈਪ ਅਨੁਸਾਰ ਨਹੀਂ ਚੱਲਣਗੇ। ਕਿਸਾਨ ਲੀਡਰ ਕੌਣ ਹੁੰਦੇ ਨੇ ਸਾਨੂੰ ਰੋਕਣ ਵਾਲੇ। ਲੱਖਾ ਸਿਧਾਣਾ ਦੇ ਇਸ ਗਰਮ ਖਿਆਲੀ ਬਿਆਨ ਤੋਂ ਬਾਅਦ ਪੰਡਾਲ ‘ਚ ਮੌਜੂਦ ਨੌਜਵਾਨਾਂ ਨੇ ਜ਼ਬਰਦਸਤ ਨਾਅਰਿਆਂ ਨਾਲ ਸਮਰਥਨ ਦਿੱਤਾ।

ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੇ ਕਿਹਾ ਕਿ ਨੌਜਵਾਨ ਜਿੱਥੇ ਮਾਰਚ ਕਰਨਾ ਚਾਹੁੰਦੇ ਹਨ ਉਧਰ ਹੀ ਟਰੈਕਟਰ ਲੈ ਕੇ ਦਿੱਲੀ ‘ਚ ਦਾਖ਼ਲ ਹੋਇਆ ਜਾਵੇਗਾ। ਇਸੇ ਸਟੇਜ ਤੋਂ ਇੱਕ ਹੋਰ ਨੌਜਵਾਨ ਨੇ ਬਗ਼ਾਵਤੀ ਸੁਰ ਜਾਰੀ ਕਰਦੇ ਹੋਏ ਕਿਹਾ ਸੀ ਕਿ ਅਸੀਂ ਪੰਜਾਬ ਤੋਂ ਚੱਲ ਕੇ ਕਿਸਾਨ ਲੀਡਰਾਂ ਦੇ ਮਗਰ ਆਏ ਹਾਂ ਤੇ ਹੁਣ ਸਾਨੂੰ ਇਹ ਪੁੱਠੇ ਰਸਤੇ ਪਾ ਰਹੇ ਹਨ ਅਸੀਂ ਦਿੱਲੀ ਅੰਦਰ ਦਾਖਲ ਹੋਵਾਂਗੇ। ਇਸ ਮੌਕੇ ਵੱਡੀ ਗਿਣਤੀ ‘ਚ ਪੰਡਾਲ ਵਿਚ ਨਿਹੰਗ ਸਿੰਘ ਵੀ ਮੌਜੂਦ ਸਨ। ਅਜਿਹੀਆਂ ਗਰਮ ਖਿਆਲੀ ਬਿਆਨਬਾਜ਼ੀਆਂ ਦੇ ਕਾਰਨ ਹੀ ਹਿੰਸਾ ਭੜਕਣ ਦੇ ਖ਼ਦਸ਼ੇ ਜਤਾਏ ਜਾ ਰਹੇ ਹਨ। ਇਹ ਇਲਜ਼ਾਮ ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਵੀ ਲਗਾ ਚੁੱਕੇ ਹਨ।

- Advertisement -

Share this Article
Leave a comment