ਪਾਕਿਸਤਾਨੀ ਔਰਤ ਨੇ ਦਿੱਤਾ 6 ਬੱਚਿਆਂ ਨੂੰ ਜਨਮ, ਸਾਰੇ ਤੰਦਰੁਸਤ, ਡਾਕਟਰਾਂ ਨੇ ਦੱਸੀ ਵੱਡੀ ਗੱਲ

Prabhjot Kaur
2 Min Read

ਇਸਲਾਮਾਬਾਦ: ਪਾਕਿਸਤਾਨ ਦੇ ਰਾਵਲਪਿੰਡੀ ‘ਚ ਇਕ 27 ਸਾਲਾ ਔਰਤ ਨੇ 6 ਬੱਚਿਆਂ ਨੂੰ ਜਨਮ ਦਿੱਤਾ ਹੈ। ਔਰਤ ਨੇ ਸ਼ੁੱਕਰਵਾਰ ਨੂੰ ਰਾਵਲਪਿੰਡੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਸੈਕਸਟੂਪਲੈਟਸ ਨੂੰ ਜਨਮ ਦਿੱਤਾ। ਪਾਕਿਸਤਾਨੀ ਅਖਬਾਰ ਡਾਨ ਮੁਤਾਬਕ ਹਜ਼ਾਰਾ ਕਾਲੋਨੀ ਦੇ ਰਹਿਣ ਵਾਲੇ ਮੁਹੰਮਦ ਵਹੀਦ ਦੀ ਪਤਨੀ ਜ਼ੀਨਤ ਵਹੀਦ ਗਰਭਵਤੀ ਸੀ ਅਤੇ ਵੀਰਵਾਰ ਰਾਤ ਨੂੰ ਜਣੇਪੇ ਦੇ ਦਰਦ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਜ਼ੀਨਤ ਨੇ ਇੱਕ ਘੰਟੇ ਦੇ ਅੰਦਰ ਇੱਕ ਤੋਂ ਬਾਅਦ ਇੱਕ ਛੇ ਬੱਚਿਆਂ ਨੂੰ ਜਨਮ ਦਿੱਤਾ।

ਜ਼ਿਲ੍ਹਾ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ: ਫਰਜ਼ਾਨਾ ਨੇ ਦੱਸਿਆ ਕਿ ਛੇ ਬੱਚਿਆਂ ਵਿੱਚੋਂ ਚਾਰ ਮੁੰਡੇ ਅਤੇ ਦੋ ਕੁੜੀਆਂ ਹਨ। ਸਾਰੇ ਛੇ ਬੱਚਿਆਂ ਦਾ ਭਾਰ ਦੋ ਪੌਂਡ ਤੋਂ ਘੱਟ ਹੈ ਪਰ ਬੱਚੇ ਅਤੇ ਮਾਂ ਦੀ ਸਿਹਤ ਫਿਲਹਾਲ ਠੀਕ ਹੈ। ਡਾਕਟਰਾਂ ਨੇ ਬੱਚਿਆਂ ਨੂੰ ਇਨਕਿਊਬੇਟਰ ਵਿੱਚ ਰੱਖਿਆ ਹੈ ਪਰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਜ਼ੀਨਤ ਦੀ ਪਹਿਲੀ ਡਿਲੀਵਰੀ ਸੀ। ਸਾਰੇ ਬੱਚੇ ਅਤੇ ਉਨ੍ਹਾਂ ਦੀ ਮਾਂ ਸਿਹਤਮੰਦ ਹਨ ਅਤੇ ਡਾਕਟਰ ਉਨ੍ਹਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹਸਪਤਾਲ ਦੇ ਲੇਬਰ ਰੂਮ ਦੇ ਡਿਊਟੀ ਅਫਸਰ ਨੇ ਦੱਸਿਆ ਕਿ ਇਹ ਕੋਈ ਨਾਰਮਲ ਡਿਲੀਵਰੀ ਨਹੀਂ ਸੀ। ਜਣੇਪੇ ਵਿੱਚ ਦਿੱਕਤਾਂ ਨੂੰ ਦੇਖਦਿਆਂ ਡਾ: ਫਰਜ਼ਾਨਾ ਨੇ ਆਪਰੇਸ਼ਨ ਲਈ ਜ਼ਿਆਦਾਤਰ ਮਾਹਿਰ ਡਾਕਟਰਾਂ ਦੀ ਟੀਮ ਬਣਾਈ ਸੀ, ਜਿਨ੍ਹਾਂ ਨੇ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ। ਡਾਕਟਰ ਫਰਜ਼ਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਜ਼ੀਨਤ ਨੂੰ ਸਿਹਤ ਸਬੰਧੀ ਕੁਝ ਸਮੱਸਿਆਵਾਂ ਆਈੳ ਸਨ। ਹਾਲਾਂਕਿ ਇਹ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਅਗਲੇ ਕੁਝ ਦਿਨਾਂ ‘ਚ ਉਸ ਦੀ ਹਾਲਤ ਆਮ ਵਾਂਗ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਖੁਸ਼ ਹੈ ਕਿ ਅੱਲ੍ਹਾ ਨੇ ਮਾਂ ਅਤੇ ਬੱਚਿਆਂ ਦੀ ਜਾਨ ਬਚਾਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment